ਨੌਸਰਬਾਜ਼ਾਂ ਨੇ ਪੰਮੀ ਪਾਈ ਨੂੰ ਠੱਗਿਆ

0
981

ਪਟਿਆਲਾ: ਪੰਜਾਬੀ ਗਾਇਕ ਪੰਮੀ ਬਾਈ ਨਾਲ ਕੋਕ ਸਟੂਡੀਓ ‘ਚ ਗੀਤ ਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਮਿਨਬeਆ ਹੈ। ਠੱਗਾਂ ਵਲੋਂ ਪੰਮੀ ਬਾਈ ਨੂੰ ਪੂਰੀ ਟੀਮ ਸਮੇਤ ਮੁੰਬਈ ਜਾਣ ਲਈ ਚੰਡੀਗੜ੍ਹ ਹਵਾਈ ਅੱਡੇ ‘ਤੇ ਵੀ ਬੁਲਾ ਲਿਆ ਗਿਆ ਤੇ ਯੂਟਿਊਬ ਰਾਹੀਂ ਉਨ੍ਹਾਂ ਦੇ ਖਾਤੇ ‘ਚ ਰਾਸ਼ੀ ਹੋਣ ਦਾ ਕਹਿ ਕੇ ਇਕ ਲੱਖ ਤੋਂ ਵੱਧ ਰਕਮ ਹੜੱਪ ਲਈ। ਇਸ ਸਬੰਧੀ ਥਾਣਾ ਅਨਾਜ ਮੰਡੀ ਪੁਲਿਸ ਨੇ ਪਰਮਜੀਤ ਸਿੰਘ ਉਰਫ਼ ਪੰਮੀ ਬਾਈ ਵਾਸੀ ਨੌਰਥ ਸਰਹੰਦ ਬਾਈਪਾਸ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ ‘ਤੇ ਸਾਹਿਲ ਪੀਰਜ਼ਾਦਾ ਵਾਸੀ ਸੈਕਟਰ ੮੮ ਖੇੜੀ ਕਲਾਂ ਫ਼ਰੀਦਾਬਾਦ ਖæਿਲਾਫ਼ ਮਾਮਲਾ ਦਰਜ ਕੀਤਾ ਹੈ। ਪੰਮੀ ਬਾਈ ਨੇ ਦੱਸਿਆ ਕਿ ੫ ਫਰਵਰੀ ੨੦੧੯ ਨੂੰ ਉਨ੍ਹਾਂ ਨੂੰ ਇਕ ਕੋਕ ਸਟੂਡੀਓ ਨਾਂ ਦੇ ਖਾਤੇ ਤੋਂ ਈਮੇਲ ਰਾਹੀਂ ੧੧ ਫਰਵਰੀ ੨੦੧੯ ਨੂੰ ਗੀਤ ਦੀ ਰਿਹਰਸਲ ਤੇ ੧੨ ਫਰਵਰੀ ੨੦੧੯ ਨੂੰ ਕੋਕ ਸਟੂਡੀਓ ਮੁੰਬਈ ਵਿਖੇ ਰਿਕਾਰਡਿੰਗ ਹੋਣ ਦੀ ਸੂਚਨਾ ਮਿਲੀ। ਮੇਲ ਰਾਹੀਂ ਹੀ ਪੰਮੀ ਬਾਈ ਤੋਂ ਸਾਰਾ ਵੇਰਵਾ ਤੇ ਆਈਪੀਆਰਐੱਸ ਨੰਬਰ ਮੰਗਿਆ ਗਿਆ। ਇਹ ਨੰਬਰ ਨਾ ਹੋਣ ‘ਤੇ ਫੋਨ ਰਾਹੀਂ ਗੱਲਬਾਤ ਸ਼ੁਰੂ ਹੋ ਗਈ। ਆਪਣੇ ਆਪ ਨੂੰ ਐੱਮਟੀਵੀ ਦਾ ਪੀਆਰਓ ਦੱਸਣ ਵਾਲੇ ਵਿਅਕਤੀ ਨੇ ਆਈਪੀਆਰਐੱਸ ਨੰਬਰ ਲੈਣ ਲਈ ੨੬ ਹਜ਼ਾਰ ੪੦੦ ਰੁਪਏ ਉਸ ਦੇ ਖਾਤੇ ‘ਚ ਪੁਆ ਲਏ। ਇਸ ਤੋਂ ਬਾਅਦ ਵੀਡੀਓ ਦੇ ਰਾਈਟਸ ਲੈਣ ਲਈ ੨੬ ਹਜ਼ਾਰ ੪੦੦ ਰੁਪਏ ਹੋਰ ਖਾਤੇ ‘ਚ ਪੁਆਏ। ੧੦ ਫਰਵਰੀ ਨੂੰ ਨੀਲ ਬਖਸ਼ੀ ਨਾਂ ਦੇ ਵਿਅਕਤੀ ਦਾ ਫੋਨ ਆਇਆ ਤੇ ਯੂਟਿਊਬ ਖਾਤੇ ‘ਚ ੧੬ ਲੱਖ ਰੁਪਏ ਜਮ੍ਹਾਂ ਹੋਣ ਦਾ ਕਹਿ ਕੇ ਇਸ ਦਾ ੧ ਫੀਸਦੀ ਟੈਕਸ ੧੬ ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ ਐੱਮਟੀਵੀ ‘ਤੇ ਆਉਣ ਲਈ ੨੦ ਹਜ਼ਾਰ ਰੁਪਏ ਸਿਕਊਰਟੀ ਵਜੋਂ ਵੀ ਉਕਤ ਵਿਅਕਤੀ ਦੇ ਖਾਤੇ ‘ਚ ਜਮ੍ਹਾਂ ਕਰਵਾ ਦਿੱਤੇ। ਇਸ ਬਦਲੇ ਪੰਮੀ ਬਾਈ ਨੂੰ ਚੰਡੀਗੜ੍ਹ ਤੋਂ ਮੁੰਬਾਈ ਆਉਣ ਲਈ ਟਿਕਟਾਂ ਫੋਨ ‘ਤੇ ਭੇਜ ਦਿੱਤੀਆਂ।