ਬਰਤਾਨੀਆ ਵਿੱਚ ਕਰੋਨਾ ਦਾ ਘਾਤਕ ਰੂਪ ਸਾਹਮਣੇ ਆਇਆ

0
860

ਲੰਡਨ: ਕਰੋਨਾਵਾਇਰਸ ਦੇ ਨਵੇਂ ਰੂਪ ਦੇ ਫੈਲਾਅ ਨਾਲ ਇੰਗਲੈਂਡ ਲਈ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਯੂਰੋਪੀ ਮੁਲਕਾਂ ਨੇ ਉਸ ਨਾਲ ਸੰਪਰਕ ਤੋੜ ਲਿਆ ਹੈ। ਯੂਰੋਪੀ ਮੁਲਕਾਂ ਨੇ ਕਰੋਨਾਵਾਇਰਸ ਦੇ ਨਵੇਂ ਰੂਪ ਤੋਂ ਡਰਦਿਆਂ ਇੰਗਲੈਂਡ ਨਾਲ ਆਵਾਜਾਈ ਬੰਦ ਕਰ ਦਿੱਤੀ ਹੈ। ਕ੍ਰਿਸਮਸ ਨੇੜੇ ਹੋਣ ਕਰਕੇ ਕਈ ਪਰਿਵਾਰਾਂ, ਟਰੱਕ ਵਾਲਿਆਂ ਅਤੇ ਸੁਪਰ ਮਾਰਕਿਟਾਂ ’ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਫਰਾਂਸ ਨਾਲ ਲੱਗਦੀ ਸਰਹੱਦ ’ਤੇ ਵਾਹਨਾਂ ਦੀ ਕਤਾਰ ਲੱਗ ਗਈ ਹੈ। ਟਰੱਕ ਅਤੇ ਹੋਰ ਢੋਆ-ਢੁਆਈ ਵਾਲੇ ਵਾਹਨਾਂ ਦੇ ਦਾਖ਼ਲੇ ਨੂੰ ਵੀ ਰੋਕ ਦਿੱਤਾ ਗਿਆ ਹੈ। ਉਧਰ ਇੰਗਲੈਂਡ ’ਚ ਕਰੋਨਾ ਦੇ ਨਵੇਂ ਸਰੂਪ ਦਾ ਤੇਜ਼ੀ ਨਾਲ ਪਸਾਰ ਹੋਣ ਦਰਮਿਆਨ 326 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 67,401 ਹੋ ਗਈ ਹੈ।