ਸਾਲ 2022 ਤੋਂ ਆਈਪੀਐੱਲ ਵਿੱਚ ਖੇਡਣਗੀਆਂ 10 ਟੀਮਾਂ

0
875

ਅਹਿਮਦਾਬਾਦ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਾਲਾਨਾ ਆਮ ਸਭਾ ਨੇ ਸਾਲ 2022 ਤੋਂ ਆਈਪੀਐੱਲ ਵਿੱਚ ਖੇਡਣ ਵਾਲੀਆਂ ਟੀਮਾਂ ਦੀ ਗਿਣਤੀ 10 ਕਰਨ ਦੇ ਫ਼ੈਸਲੇ ’ਤੇ ਮੋਹਰ ਲਗਾ ਦਿੱਤੀ ਹੈ। ਪਹਿਲਾ ਦਰਜਾ ਪ੍ਰਾਪਤ ਮਰਦ ਤੇ ਮਹਿਲਾ ਖਿਡਾਰੀਆਂ ਨੂੰ ਕਰੋਨਾ ਕਾਰਨ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਲਈ ਢੁਕਵਾਂ ਮੁਆਵਜ਼ਾ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ। ਬੋਰਡ ਨੇ ਕੌਮਾਂਤੀ ਕ੍ਰਿਕਟ ਕੌਂਸਲ ਦੇ ਉਸ ਦਾਅਵੇ ਦਾ ਸਮਰਥਨ ਕਰ ਦਿੱਤਾ ਹੈ ਜਿਸ ਵਿੱਚ ਕ੍ਰਿਕਟ ਨੂੰ ਸਾਲ 2028 ਦੀਆਂ ਉਲੰਪਿਕਸ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ।