ਪੰਜਾਬ ਸਣੇ 9 ਰਾਜਾਂ ਦੇ ਬਰਤਾਨੀਆਂ ਤੋਂ ਪਰਤੇ ਯਾਤਰੀਆਂ ਦੀ ਭਾਲ ਸ਼ੁਰੂ

0
777
Source: DNA India

ਦਿੱਲੀ: ਯੂਕੇ ਤੋਂ ਪਰਤੇ ਕਰੋਨਾ ਪਾਜ਼ੇਟਿਵ ਯਾਤਰੀ ਪੰਜਾਬ ਸਮੇਤ ਆਪਣੇ 9 ਰਾਜਾਂ ਵਿੱਚ ਚਲੇ ਗਏ ਹਨ। ਸਰਕਾਰ ਨੇ ਅੱਜ ਕਿਹਾ ਕਿ ਇਨ੍ਹਾਂ ਸਾਰੇ ਰਾਜਾਂ ਨੂੰ ਇਨ੍ਹਾਂ ਯਾਤਰੀਆਂ ਦਾ ਪਤਾ ਲਗਾਉਣ ਲਈ ਕਿਹਾ ਹੈ ਕਿਉਂਕਿ ਇਨ੍ਹਾਂ ਦੇ ਨਮੂਨੇ ਲੲੇ ਜਾ ਰਹੇ ਹਨ। ਸੂਤਰਾਂ ਮੁਤਾਬਕ ਬਹੁਤ ਸਾਰੇ ਯਾਤਰੀਆਂ ਦੀ ਭਾਲ ਕਰਨੀ ਔਖੀ ਹੋ ਗਈ ਹੈ ਕਿਉਂਕਿ ਉਨ੍ਹਾਂ ਦੇ ਫੋਨ ਬੰਦ ਆ ਰਹੇ ਹਨ। ਕੇਂਦਰ ਨੇ ਇਹ ਵੀ ਕਿਹਾ ਕਿ ਅਜੇ ਤੱਕ ਭਾਰਤ ਵਿੱਚ ਬਰਤਾਨੀਆਂ ਵਿਚਲੇ ਕਰੋਨਾ ਦੇ ਨਵੇਂ ਰੂਪ ਵਾਲ ਮਰੀਜ਼ ਨਹੀਂ ਮਿਲਿਆ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਉਨ੍ਹਾਂ ਯਾਤਰੀਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਿਥੇ ਉਹ ਗਏ ਸਨ। ਇਹ ਯਾਤਰੀ ਮਹਾਰਾਸ਼ਟਰ, ਕਰਨਾਟਕ, ਤਿਲੰਗਾਨਾ, ਤਾਮਿਲਨਾਡੂ, ਪੱਛਮੀ ਬੰਗਾਲ, ਗੋਆ, ਪੰਜਾਬ, ਗੁਜਰਾਤ ਅਤੇ ਕੇਰਲ ਦੇ ਹਨ। ਉਧਰ ਲਖਨਊ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਜਿਹੜੀ ਯਾਤਰੀ ਬਰਤਾਨੀਆਂ ਤੋਂ ਪਰਤੇ ਹਨ ਉਨ੍ਹਾਂ ਦੇ ਮੋਬਾਈਲ ਫੋਨ ਬੰਦ ਆ ਰਹੇ ਹਨ, ਜਿਸ ਕਾਰਨ ਸਰਕਾਰ ਕਾਫ਼ੀ ਪ੍ਰੇਸ਼ਾਨ ਹੈ। ਰਾਜ ਵਿੱਚ ਬਰਤਾਨੀਆਂ ਤੋਂ ਹਾਲ ਹੀ ਦੌਰਾਨ 48 ਯਾਤਰੀ ਆਏ ਹਨ।