ਕੈਨੇਡਾ ਸਾਲ 2022 ਦੌਰਾਨ ਪੁੱਜੇ ਦੁਨੀਆ ’ਚੋਂ ਸਭ ਤੋਂ ਵੱਧ ਭਾਰਤੀ ਵਿਦਿਆਰਥੀ

0
410

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2022 ਵਿੱਚ 226,450 ਭਾਰਤੀ ਵਿਦਿਆਰਥੀਆਂ ਦੇ ਨਾਲ ਕੈਨੇਡਾ ਵਿੱਚ ਦਾਖਲਾ ਲਿਆ। ਕੈਨੇਡਾ ’ਚ ਸਾਲ 2022 ਵਿੱਚ 184 ਦੇਸ਼ਾਂ ਦੇ 551,405 ਅੰਤਰਰਾਸ਼ਟਰੀ ਵਿਦਿਆਰਥੀ ਪੁੱਜੇ ਹਨ। ਇਸ ਤਰ੍ਹਾਂ ਭਾਰਤੀ ਵਿਦਿਆਰਥੀਆਂ ਨੇ ਕੈਨਡਾ ਦੀ ਆਰਥਿਕਤਾ ’ਚ ਵੱਡਾ ਯੋਗਦਾਨ ਪਾਇਆ ਹੈ। ਕੈਨੇਡੀਅਨ ਸਰਕਾਰ ਅਨੁਸਾਰ ਵਿਦੇਸ਼ੀ ਵਿਦਿਆਰਥੀ ਆਰਥਿਕਤਾ ਵਿੱਚ ਸਾਲਾਨਾ 15.3 ਅਰਬ ਡਾਲਰ ਤੋਂ ਵੱਧ ਦਾ ਯੋਗਦਾਨ ਪਾਉਂਦੇ ਹਨ।