ਤੁਰਕੀ ਤੇ ਸੀਰੀਆ ’ਚ ਮੁੜ ਭੂਚਾਲ ਦੇ ਜ਼ੋਰਦਾਰ ਝਟਕੇ

0
349
Photo: Pixabay

ਤੁਰਕੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਕੱਲ੍ਹ ਤੁਰਕੀ ਅਤੇ ਸੀਰੀਆ ਵਿੱਚ ਆਏ 6.4 ਦੀ ਸ਼ਿੱਦਤ ਵਾਲੇ ਭੂਚਾਲ ਵਿੱਚ ਤਿੰਨ ਵਿਅਕਤੀਅ ਦੀ ਮੌਤ ਹੋ ਗਈ ਅਤੇ 213 ਜ਼ਖ਼ਮੀ ਹੋ ਗਏ। ਭੂਚਾਲ ‘ਚ ਤਬਾਹ ਹੋਈਆਂ ਤਿੰਨ ਇਮਾਰਤਾਂ ‘ਚ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਇਨ੍ਹਾਂ ਇਮਾਰਤਾਂ ਵਿੱਚ ਕੁੱਲ ਪੰਜ ਵਿਅਕਤੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਇਸ ਤੋਂ ਪਹਿਲਾਂ ਆਏ ਭੂਚਾਲ ’ਚ 45 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ।