ਧਾਲੀਵਾਲ ਦੇ ਸਨਮਾਨ ਵਿਚ ਹਿਊਸਟਨ ਪੁਲੀਸ ਨੇ ਡਰੈਸ ਕੋਡ ਨੀਤੀ ਬਦਲੀ

0
1094

ਅਮਰੀਕਾ ਵਿੱਚ ਆਪਣੀ ਡਿਊਟੀ ਨਿਭਾਉਦੇ ਹੋਏ ਮਾਰੇ ਗਏ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿੱਚ ਹਿਊਸਟਨ ਪੁਲਿਸ ਵਿਭਾਗ ਨੇ ਆਪਣੀ ਡਰੈੱਸ ਕੋਡ ਨੀਤੀ ਵਿੱਚ ਤਬਦੀਲੀ ਕੀਤੀ ਹੈ ਤਾਂ ਜੋ ਡਿਊਟੀ ਦੌਰਾਨ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ ਦਾ ਮੌਕਾ ਮਿਲ ਸਕੇ।
੨੮ ਸਤੰਬਰ ਨੂੰ ਹੈਰਿਸ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਵਿੱਚ ਦਸ ੧੦ ਸੇਵਾ ਨਿਭਾ ਚੁਕੇ ਸੰਦੀਪ ਸਿੰਘ ਧਾਲੀਵਾਲ ਤੇ ਪਹਿਲੇ ਸਿੱਖ ਡਿਪਟੀ ਨੂੰ ਹਿਊਸਟਨ ਦੇ ਉੱਤਰ ਪੱਛਮ ਵਿੱਚ ਇੱਕ ਮਿਡ-ਡੇਅ ਟ੍ਰੈਫਿਕ ਸਟਾਪ ਦੌਰਾਨ ਗੋਲੀ ਮਾਰ ਦਿੱਤੀ ਸੀ।
ਦਸਤਾਰਧਾਰੀ ੪੨ ਸਾਲਾਂ ਪੁਲਿਸ ਅਧਿਕਾਰੀ ਉਸ ਵੇਲੇ ਸੁਰਖੀਆਂ ਵਿਚ ਆਏ ਜਦੋਂ ਉਨ੍ਹਾਂ ਨੂੰ ਦਾੜ੍ਹੀ ਰੱਖਣ ਤੇ ਡਿਊਟੀ ਦੌਰਾਨ ਪੱਗ ਬੰਨ੍ਹਣ ਦੀ ਆਗਿਆ ਦਿੱਤੀ ਗਈ ਸੀ।
ਇਸ ਦੌਰਾਨ ਸਿਟੀ ਆਫ਼ ਹਿਊਸਟਨ ਨੇ ਟਵੀਟ ਕੀਤਾ ਕਿ ਹਿਊਸਟਨ ਪੁਲਿਸ ਹੁਣ ਟੀਐੱਕਸ ਦੀ ਸੱਭ ਤੋਂ ਵੱਡਾ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ, ਜੋ ਇਹ ਨੀਤੀ ਆਪਣਾ ਕੇ ਅਧਿਕਾਰੀਆਂ ਨੂੰ ਡਿਊਟੀ ਦੌਰਾਨ ਉਨ੍ਹਾਂ ਦੇ ਧਰਮ ਨਾਲ ਸਬੰਧਿਤ ਚਿੰਨ੍ਹਾਂ ਨੂੰ ਧਾਰਨ ਕਰਨ ਦੀ ਆਗਿਆਂ ਦਿੰਦੀ ਹੈ।