ਸਰੀ ਦੀ ਸਾਬਕਾ ਮੇਅਰ ਡਾਇਨ ਵਾਟਸ ਵੱਲੋੰ ਟੌਮ ਗਿੱਲ ਦੇ ਸਮਰਥਨ ਦਾ ਐਲਾਨ

0
1520

ਤੰਬਰ 19, 2018 ਨੂੰ ਪ੍ਰੋਵਿੰਸ ਅਖ਼ਬਾਰ ਨੂੰ ਦਿੱਤੇ ਬਿਆਨ ਵਿੱਚ ਸਰੀ ਦੀ ਸਾਬਕਾ ਮੇਅਰ, ਸਾਊਥ ਸਰੀ ਦੀ ਸਾਬਕਾ ਮੈੰਬਰ ਪਾਰਲੀਮੈੰਟ, ਸਰੀ ਸ਼ਹਿਰ ਦੀ ਧੜ੍ਹੱਲੇਦਾਰ ਲੀਡਰ ਡਾਇਨ ਵਾਟਸ ਵੱਲੋੰ ਮੇਅਰ ਦੇ ਉਮੀਦਵਾਰ ਟੌਮ ਗਿੱਲ ਅਤੇ ਸਰੀ ਫ਼ਸਟ ਦੀ ਟੀਮ ਦੇ ਸਮਰਥਨ ਦਾ ਐਲਾਨ ਕੀਤਾ ਹੈ। ਵਾਟਸ ਨੇ ਮੇਅਰ ਦੇ ਉਮੀਦਵਾਰ ਡੱਗ ਮੈਕੱਲਮ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਡੱਗ ਮੈਕੱਲਮ ਕੋਲ ਸਰੀ ਦੀ ਤਰੱਕੀ ਬਣਾਏ ਰੱਖਣ ਲਈ ਕੋਈ ਸਾਰਥਿਕ ਯੋਜਨਾ ਨਹੀੰ ਹੈ। ਉਹ ਸਿਰਫ਼ ਤੇ ਸਿਰਫ਼ ਸਰੀ ਨੂੰ ਪਿੱਛੇ ਵੱਲ ਧੱਕੇਗਾ। ਸਰੀ ਫ਼ਸਟ ਦੀ ਟੀਮ ਅਤੇ ਸਮਰਥਕਾੰ ਵਿੱਚ ਇਸ ਐਲਾਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਡਾਇਨ ਵਾਟਸ ਦੇ ਇਸ ਐਲਾਨ ਪਿੱਛੋੰ ਚੋਣ ਮੁਹਿੰਮ ਪੂਰੀ ਤਰਾੰ ਗਰਮਾ ਜਾਵੇਗੀ।