ਕੈਨੇਡਾ ਦਾ ਭਵਿੱਖ ਇਮੀਗ੍ਰੇਸ਼ਨ ‘ਤੇ ਨਿਰਭਰ-ਮੰਤਰੀ

0
1026

ਟੋਰਾਂਟੋ: ਕੈਨੇਡਾ ਦੇ ਇਮੀਗ੍ਰੇਸਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਦੇਸ਼ ਦਾ ਭਵਿੱਖ ਇਮੀਗ੍ਰੇਸਨ ਉਪਰ ਨਿਰਭਰ ਹੈ, ਕਿਉਂਕਿ ਕੈਨੇਡਾ ਵਿਚ ਬਜੁਰਗ ਵੱਧ ਰਹੇ ਹਨ ਪਰ ਉਨਾ ਦੇ ਬੱਚੇ ਘੱਟ ਹਨ ਮੌਜੂਦਾ ਦੌਰ ਵਿਚ ਕੈਨੇਡਾ ਦੀ ਆਬਾਦੀ ਦਾ ੮੦ ਫੀਸਦੀ ਵਾਧਾ ਇਮੀਗ੍ਰੇਸਨ ਸਦਕਾ ਹੈ, ਪਰ ੨੦੩੦ ਤੱਕ ਇਹ ਵਾਧਾ ੧੦੦ ਫੀਸਦੀ ਇਮੀਗ੍ਰੇਸ਼ਨ ਉਪਰ ਨਿਰਭਰ ਹੋ ਜਾਵੇਗਾ। ਮੰਤਰੀ ਮੈਂਡੀਚੀਨੋ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿਚ ਬੀਤੇ ਨਵੰਬਰ ਮਹੀਨੇ ਆਪਣਾ ਅਹੁਦਾ ਸੰਭਾਲਿਆ ਸੀ ਅਤੇ ਮਾਰਚ ਵਿਚ ਆਪਣੀ ਇਮੀਗ੍ਰੇਸਨ ਨੀਤੀ ਬਾਰੇ ਸੰਸਦ ਨੂੰ ਜਾਣੂ ਕਰਵਾਉਣਗੇ ਨਵੇਂ ਨੀਤੀ ਤਹਿਤ ੨੦੨੦ ਤੱਕ ੧੦ ਲੱਖ ਨਵੇਂ ਇਮੀਗ੍ਰਾਂਟਾਂ ਨੂੰ ਕੈਨੇਡਾ ਵਿਚ ਵਸਣ ਦਾ ਮੌਕਾ ਮਿਲੇਗਾ। ਮੰਤਰੀ ਨੇ ਐਕਸਪ੍ਰੈਸ ਐਂਟਰੀ ਸਿਸਟਮ ਦੀ ਸਿਫਤ ਕੀਤੀ।