ਜੂਨ ਮਹੀਨੇ ਵਿੱਚ ਅਮਰੀਕਾ ਦਾ ਰਿਕਾਰਡ ਬਜਟ ਘਾਟਾ

0
838

ਵਾਸ਼ਿੰਗਟਨ: ਅਮਰੀਕਾ ਦੀ ਸੰਘੀ ਸਰਕਾਰ ਨੂੰ ਇਸ ਸਾਲ ਜੂਨ ਵਿਚ ਇਤਿਹਾਸ ਦਾ ਸਭ ਤੋਂ ਵੱਡਾ ਬਜਟ ਘਾਟਾ ਝੱਲਣਾ ਪਿਆ ਹੈ। ਇਕ ਪਾਸੇ ਸਰਕਾਰ ਨੂੰ ਕਰੋਨਾ ਮਹਾਮਾਰੀ ਨਾਲ ਲੜਨ ਲਈ ਵਧੇਰੇ ਖਰਚ ਕਰਨਾ ਪਿਆ ਅਤੇ ਦੂਜੇ ਪਾਸੇ ਲੱਖਾਂ ਨੌਕਰੀਆਂ ਖਤਮ ਹੋਣ ਕਾਰਨ ਇਸ ਦੇ ਟੈਕਸ ਦੀ ਆਮਦਨੀ ਘੱਟ ਗਈ। ਅਮਰੀਕਾ ਦੇ ਖਜ਼ਾਨਾ ਵਿਭਾਗ ਨੇ ਕਿਹਾ ਹੈ ਕਿ ਘਾਟਾ ਪਿਛਲੇ ਮਹੀਨੇ ਵੱਧ ਕੇ 864 ਅਰਬ ਡਾਲਰ ਹੋ ਗਿਆ ਹੈ। ਇਹ ਅੰਕੜਾ ਦੇਸ਼ ਦੇ ਇਤਿਹਾਸ ਵਿੱਚ ਕਈ ਸਲਾਨਾ ਘਾਟਿਆਂ ਤੋਂ ਵੀ ਵੱਧ ਹੈ। ਇਸ ਤੋਂ ਪਹਿਲਾਂ ਅਪਰੈਲ ਮਹੀਨੇ ਵਿੱਚ ਅਮਰੀਕਾ ਨੂੰ ਮਾਸਿਕ 738 ਅਰਬ ਡਾਲਰ ਦਾ ਘਾਟਾ ਹੋਇਆ ਸੀ। ਅਮਰੀਕੀ ਸੰਸਦ ਪਹਿਲਾਂ ਹੀ ਕਰੋਨਾ ਵਾਇਰਸ ਦੇ ਪ੍ਰਭਾਵ ਨਾਲ ਨਜਿੱਠਣ ਲਈ ਅਰਬਾਂ ਡਾਲਰ ਮੁਹੱਈਆ ਕਰਵਾ ਚੁੱਕੀ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ (1 ਅਕਤੂਬਰ 2019 ਤੋਂ) ਅਮਰੀਕਾ ਦਾ ਬਜਟ ਘਾਟਾ 2,740 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਹ ਘਾਟਾ ਨੌਂ ਮਹੀਨਿਆਂ ਦੀ ਇਸ ਮਿਆਦ ਲਈ ਰਿਕਾਰਡ ਹੈ। ਇਸ ਅਨੁਸਾਰ ਪੂਰੇ ਸਾਲ ਦਾ ਘਾਟਾ 7 3,700 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।