17 ਵਰ੍ਹਿਆਂ ਬਾਅਦ ਅਮਰੀਕਾ ’ਚ ਕਿਸੇ ਨੂੰ ਹੋਵੇਗੀ ਫਾਂਸੀ

0
836

ਵਾਸ਼ਿੰਗਟਨ: ਅਮਰੀਕੀ ਸੁਪਰੀਮ ਕੋਰਟ ਨੇ ਇਕ ਫ਼ੈਸਲੇ ਵਿਚ ਫੈਡਰਲ ਕੈਦੀਆਂ ਨੂੰ ਫਾਂਸੀ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕਰੀਬ 17 ਵਰ੍ਹਿਆਂ ਬਾਅਦ ਕਿਸੇ ਨੂੰ ਫਾਂਸੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇਕ ਜ਼ਿਲ੍ਹਾ ਜੱਜ ਨੇ ਕਿਹਾ ਸੀ ਕਿ ਫਾਂਸੀ ਦੇਣ ਦੇ ਮਾਮਲੇ ਵਿਚ ਨਿਆਂ ਵਿਭਾਗ ਖ਼ਿਲਾਫ਼ ਕਈ ਕਾਨੂੰਨੀ ਅੜਿੱਕੇ ਅਜੇ ਬਾਕੀ ਹਨ। ਇਸ ਤੋਂ ਬਾਅਦ ਪ੍ਰਕਿਰਿਆ ਉਤੇ ਅਮਲ ਰੁਕ ਗਿਆ ਸੀ। ਤੀਹਰੇ ਕਤਲ ਦੇ ਦੋਸ਼ੀ ਡੇਨੀਅਲ ਲੂਇਸ ਲੀ ਨੂੰ ਫਾਂਸੀ ਦਿੱਤੀ ਜਾਣੀ ਹੈ। ਸੁਪਰੀਮ ਕੋਰਟ ਨੇ ਸਜ਼ਾ ਦਿੱਤੇ ਜਾਣ ਦੇ ਹੱਕ ਵਿਚ ਪੰਜ ਤੇ ਵਿਰੋਧ ਵਿਚ ਚਾਰ ਵੋਟਾਂ ਪਾਈਆਂ। ਇਸ ਤੋਂ ਬਾਅਦ ਮਿੱਥੇ ਸ਼ਡਿਊਲ ਮੁਤਾਬਕ ਸਜ਼ਾਵਾਂ ਦੇਣ ਦਾ ਫ਼ੈਸਲਾ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਪਿਛਲੇ ਸਾਲ ਕਿਹਾ ਸੀ ਕਿ ਫੈਡਰਲ ਪੱਧਰ ’ਤੇ ਮੌਤ ਦੀ ਸਜ਼ਾ ਦੇਣੀ ਮੁੜ ਆਰੰਭੀ ਜਾਵੇਗੀ।