ਕੇਜਰੀਵਾਲ ਦੀ ਕਾਮਯਾਬੀ ਪਿੱਛੇ ਪਤਨੀ ਸੁਨੀਤਾ

0
789

ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਇੱਕ ਵਾਰ ਫਿਰ ਵੱਡੀ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਚੋਣ ਨਤੀਜਿਆਂ ਤੋਂ ਇਲਾਵਾ ਮੰਗਲਵਾਰ ਦਾ ਦਿਨ ਕੇਜਰੀਵਾਲ ਲਈ ਬਹੁਤ ਖਾਸ ਹੈ। ਦਰਅਸਲ ਕੇਜਰੀਵਾਲ ਦੀ ਪਤਨੀ ਸੁਨੀਤਾ ਦਾ ਜਨਮ ਦਿਨ ਵੀ ਸੀ। ਕੇਜਰੀਵਾਲ ਨੇ ਆਪਣੀ ਪਤਨੀ ਨੂੰ ਉਨਾਂ ਦੇ ਜਨਮ ਦਿਨ ‘ਤੇ ਜਿੱਤ ਦਾ ਤੋਹਫ਼ਾ ਦਿੱਤਾ। ਪਤਨੀ ਸੁਨੀਤਾ ਨੇ ਇਸ ਵਾਰ ਸੀਐੱਮ ਪਤੀ ਲਈ ਬਹੁਤ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਸੀ। ਇੱਥੋਂ ਤੱਕ ਕਿ ਕੇਜਰੀਵਾਲ ਦੇ ਦੋਵੇਂ ਬੱਚੇ ਵੀ ਇਸ ਵਾਰ ਪ੍ਰਚਾਰ ਕਰਨ ਦੇ ਲੱਗੇ ਹੋਏ ਸਨ।
ਕੇਜਰੀਵਾਲ ਦੀ ਦੁਨੀਆਂ ਅਤੇ ਆਪਣੇ ਵਿਰੋਧੀਆਂ ਦੇ ਵਿਚਾਲੇ ਭਾਵੇਂ ਕਿਸ ਤਰਾਂ ਦੀ ਵੀ ਇਮੇਜ ਹੋਵੇ ਪਰ ਉਨਾਂ ਦੀ ਪਤਨੀ ਦੀ ਕੇਜਰੀਵਾਲ ਖ਼ੁਦ ਕਈ ਵਾਰ ਕਹਿ ਚੁੱਕੇ ਹਨ ਕਿ ਉਨਾਂ ਦਾ ਮੁੱਖ ਮੰਤਰੀ ਤੱਕ ਦਾ ਸਫ਼ਰ ਆਸਾਨ ਨਹੀਂ ਅੰਨਾ ਹਜ਼ਾਰੇ ਦੇ ਨਾਲ ਅਨਸ਼ਨ ਧਰਨਾ ਹੋਵੇ ਜਾਂ ਫਿਰ ਆਪਣੀ ਹੀ ਪਾਰਟੀ ਦੇ ਨੇਤਾਵਾਂ ਵੱਲੋਂ ਲਾਏ ਦੋਸ਼ਾਂ ਦੇ ਘਿਰੇ ਕੇਜਰੀਵਾਲ ਨੂੰ ਸੁਨੀਤਾ ਨੇ ਕਾਫੀ ਸਪੋਰਟ
ਕੀਤਾ।