ਕੋਰੋਨਾ ਕਾਰਨ ਗ਼ਰੀਬੀ ਦੇ ਘੇਰੇ ਵਿੱਚ ਆਉਂਣਗੇ 1.1 ਕਰੋੜ ਲੋਕ

0
1483

ਵਾਸ਼ਿੰਗਟਨ: ਪੂਰੀ ਦੁਨੀਆਂ ਵਿੱਚ ਫੈਲੀ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਪੂਰੇ ਵਿਸ਼ਵ ਵਿੱਚ ਆਰਥਿਕ ਸਰਗਰਮੀਆਂ ਬੰਦ ਹਨ, ਕਈ ਤਰ੍ਹਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਗਏ ਹਨ, ਟ੍ਰੇਡ ਰੁਪ ਚੁੱਕਾ ਹੈ, ਮੈਨੂਫੈਕਚਰਿੰਗ ਠੱਪ ਹੈ। ਅਜਿਹੇ ਵਿੱਚ ਗਲੋਬਲ ਆਰਥਿਕ ਗ੍ਰੋਥ ਨੂੰ ਵੀ ਝਟਕਾ ਲੱਗ ਸਕਦਾ ਹੈ। ਵਰਲਡ ਬੈਂਕ ਨੇ ਇਸ ਨੂੰ ਲੈ ਕੇ ਇਸ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਵਰਲਡ ਬੈਂਕ ਦਾ ਮੰਨਣਾ ਹੈ ਕਿ ਕੋਰੋਨਾ ਮਹਾਮਾਰੀ ਮਾਰਣ ਸਭ ਤੋਂ ਵੱਧ ਨੂਕਸਾਨ ਚੀਨ ਨੂੰ ਹੋਵੇਗਾ। ਉਥੇ ਹੀ ਵੱਧ ਨੁਕਸਾਨ ਚੀਨ ਨੂੰ ਹੋਵੇਗਾ। ਉਥੇ ਹੀ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਵੀ ਇਮਨਾਮਿਕਸ ਸਲੋਅਡਾਉਨ ਵੇਖਣ ਨੂੰ ਮਿਲ ਸਕਦਾ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਮਹਾਮਾਰੀ ਦੇ ਕਾਰਣ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਲਗਭਗ ੧.੧ ਕਰੋੜ ਲੋਕ ਗ਼ਰੀਬੀ ਦੇ ਜਾਲ ਵਿੱਚ ਫਸ ਸਕਦੇ ਹਨ। ਰਿਪੋਰਟ ਵਿੱਚ ਕਿਹਾ ਹੈ ਕਿ ਇਸ ਤੋਂ ਪਹਿਲਾਂ ੨੦੨੦ ਵਿੱਚ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ ੩.੫ ਕਰੋੜ ਲੋਕ ਗ਼ਰੀਬੀ ਤੋਂ ਉਭਰ ਜਾਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਆਰਥਿਕ ਸਥਿਤੀ ਹੋਰ ਜ਼ਿਆਦਾ ਵਿਗੜਦੀ ਹੈ ਤਾਂ ਸਭ ਤੋਂ ਬੁਰੇ ਹਾਲਾਤ।
ਰਿਪੋਰਟ ‘ਚ ਭਾਰਤ ਦਾ ਜ਼ਿਕਰ ਨਹੀਂ:
ਵਰਲਡ ਬੈਂਕ ਨੇ ਆਪਦੀ ਰਿਪੋਰਟ ਵਿੱਚ ਭਾਰਤ ਦਾ ਜ਼ਿਕਰ ਨਹੀਂ ਕੀਤਾ ਹੈ।
ਰਿਪੋਰਟ ਮੁਤਾਬਕ ਪੂਰਬੀ ਏਸ਼ੀਆ ਅਤੇ ਪੈਸੇਫਿਕ ਦੇ ਦੇਸ਼ਾਂ ਨੂੰ ਲੈ ਕੇ ਅਲਰਟ ਹੈ। ਇਸ ਵਿੱਚ ਵੀਅਤਨਾਮ, ਮਲੇਸ਼ੀਆ, ਕੰਬੋਡੀਆ, ਮੰਗੋਲੀਆ, ਫਿਲੀਪੀਨਜ਼ ਵਰਗੇ ਕਈ ਦੇਸ਼ਾਂ ਦਾ ਜ਼ਿਕਰ ਕੀਤਾ ਗਿਆ
ਹੈ।