ਪੰਜਾਬ ’ਚ 890 ਨਵੇਂ ਕੇਸ, 25 ਮੌਤਾਂ

0
893

ਚੰਡੀਗੜ੍ਹ: ਪੰਜਾਬ ਵਿਚ ਕਰੋਨਾ ਨਾਲ ਪਿਛਲੇ ਇਕ ਦਿਨ ਦੌਰਾਨ 25 ਵਿਅਕਤੀਆਂ ਦੀ ਮੌਤ ਹੋਈ ਹੈ। ਸੂਬੇ ਵਿੱਚ ਹੁਣ ਤੱਕ 3798 ਮੌਤਾਂ ਹੋ ਚੁੱਕੀਆਂ ਹਨ। ਸੂਬੇ ਵਿੱਚ 890 ਨਵੇਂ ਕੇਸ ਆਏ ਹਨ ਜਦਕਿ ਇਸੇ ਦੌਰਾਨ 1234 ਜਣੇ ਸਿਹਤਯਾਬ ਵੀ ਹੋਏ ਹਨ। ਪੰਜਾਬ ਵਿੱਚ ਪਿਛਲੇ ਤਕਰੀਬਨ ਦੋ ਮਹੀਨਿਆਂ ਬਾਅਦ ਨਵੇਂ ਮਾਮਲਿਆਂ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ। ਸਿਹਤ ਵਿਭਾਗ ਮੁਤਾਬਕ ਇੱਕ ਦਿਨ ਦੌਰਾਨ ਹਾਲਾਂਕਿ 33,159 ਸੈਂਪਲ ਲਏ ਗਏ ਹਨ ਪਰ ਮਾਮਲੇ ਘੱਟ ਗਏ ਹਨ। ਇਸੇ ਤਰ੍ਹਾਂ ਆਕਸੀਜਨ ਅਤੇ ਵੈਂਟੀਲੇਟਰ ਦੀ ਮਦਦ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਘਟਣ ਲੱਗੀ ਹੈ। ਸੂਬੇ ਵਿੱਚ ਹੁਣ ਤੱਕ 21 ਲੱਖ ਤੋਂ ਵੱਧ ਸੈਂਪਲ ਲਏ ਗਏ ਹਨ ਤੇ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 1 ਲੱਖ 23 ਹਜ਼ਾਰ 317 ਹੈ। ਹੁਣ ਤੱਕ 1 ਲੱਖ 9 ਹਜ਼ਾਰ 767 ਵਿਅਕਤੀ ਸਿਹਤਯਾਬ ਵੀ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹਾਵਾਰ ਮੌਤਾਂ ਦੇਖੀਆਂ ਜਾਣ ਤਾਂ ਜਲੰਧਰ ਵਿੱਚ 4, ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਪਟਿਆਲਾ ਵਿੱਚ 3-3, ਹੁਸ਼ਿਆਰਪੁਰ, ਸੰਗਰੂਰ ਅਤੇ ਤਰਨਤਾਰਨ ਵਿੱਚ 2-2, ਫਤਿਹਗੜ੍ਹ ਸਾਹਿਬ, ਕਪੂਰਥਲਾ ਅਤੇ ਨਵਾਂਸ਼ਹਿਰ ਵਿੱਚ ਇੱਕ- ਇੱਕ ਵਿਅਕਤੀ ਦੀ ਮੌਤ ਹੋਈ ਹੈ।