ਕੈਨੇਡਾ ਵੱਲੋਂ ਚਾਰ ਹੋਰ ਲੜਾਕੂ ਟੈਂਕ ਯੂਕਰੇਨ ਭੇਜੇ ਜਾਣਗੇ

0
475

ਔਟਵਾ: ਰੂਸ ਅਤੇ ਯੂਕਰੇਨ ਦੀ ਜੰਗ ਨੂੰ ਤਕਰੀਬਨ 1 ਸਾਲ ਹੋ ਗਿਆ ਹੈ। ਵੱਡਾ ਜਾਨੀ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਦੋਵੇਂ ਮੁਲਕ ਜੰਗ ਪਿੱਛੇ ਹਟਣ ਲਈ ਤਿਆਰ ਨਹੀਂ। ਇਸੇ ਦੌਰਾਨ ਕਈ ਮੁਲਕਾਂ ਵੱਲੋਂ ਯੂਕਰੇਨ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਚਲਦਿਆਂ ਕੈਨੇਡਾ ਨੇ ਬੀਤੇ ਮਹੀਨੇ ਦੋ ਲੈਪਰਡ ਟੈਂਕ ਯੂਕਰੇਨ ਭੇਜੇ ਸੀ ਤੇ ਹੁਣ 4 ਹੋਰ ਲੜਾਕੂ ਟੈਂਕ ਯੂਕਰੇਨ ਭੇਜਣ ਦਾ ਐਲਾਨ ਕਰ ਦਿੱਤਾ।