ਤੁਰਕੀ ਬੰਬ ਧਮਾਕੇ ਵਿਚ 6 ਦੀ ਮੌਤ

0
523
Photo: Unsplash

ਇਸਤਾਂਬੁਲ: ਤੁਰਕੀ ਵਿਚ ਇਸਤਾਂਬੁਲ ਵਿੱਚ ਪੈਦਲ ਚਲਦੇ ਰਾਹਗੀਰਾਂ ਲਈ ਬਣਾਏ ਪ੍ਰਮੁੱਖ ਆਮ ਰਸਤੇ ’ਤੇ ‘ਬੰਬ ਹਮਲੇ’ ਨਾਲ ਵੱਡਾ ਧਮਾਕਾ ਹੋਇਆ ਹੈ। ਧਮਾਕੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਜੀ-20 ਸਿਖਰ ਵਾਰਤਾ ਲਈ ਇੰਡੋਨੇਸ਼ੀਆ ਰਵਾਨਾ ਹੋਣ ਤੋਂ ਪਹਿਲਾਂ ਅਰਦੋਗਾਂ ਨੇ ਧਮਾਕੇ ਨੂੰ ‘ਵਿਸ਼ਵਾਸਘਾਤੀ ਹਮਲਾ’ ਦੱਸਦਿਆਂ ਕਿਹਾ ਕਿ ਸਾਜ਼ਿਸ਼ਘਾੜਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਅਰਦੋਗਾਂ ਨੇ ਕਿਹਾ ਕਿ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਨੇ ਹਸਪਤਾਲ ’ਚ ਦਮ ਤੋੜਿਆ। ਇਸਤਾਂਬੁਲ ਦੇ ਰਾਜਪਾਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਮਲੇ ’ਚ 54 ਵਿਅਕਤੀ ਜ਼ਖਮੀ ਹੋਏ ਹਨ।