ਕੋਰੋਨਾ ਸੰਕਟ ਦੀ ਪੰਜਾਬ ਸਰਕਾਰ ਦੇ ਖ਼ਜ਼ਾਨੇ ‘ਤੇ ਵੀ ਮਾਰ

0
1425

ਚੰਡੀਗੜ੍ਹ: ਸੂਬੇ ‘ਚ ਮਾਲੀ ਸਾਧਨਾਂ ਦੀ ਕਮੀ ਕਾਰਨ ਵਿੱਤ ਵਿਭਾਗ ਨੇ ਮੁਲਾਜ਼ਮਾਂ ਦੀਆਂ ਅਪ੍ਰੈਲ ਮਹੀਨੇ ਦੀਆਂ ਤਨਖ਼ਾਹਾਂ ਦੇ ਬਿਲ ਅਗਲੇ ਹੁਕਮਾਂ ਤਕ ਨਾ ਲੈਣ ਲਈ ਖ਼ਜ਼ਾਨਾ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ
ਹਨ।
ਇਸ ਕਾਰਨ ਮੁਲਾਜ਼ਮਾਂ ਦੀ ਅਪ੍ਰੈਲ ਮਹੀਨੇ ਦੀ ਤਨਖ਼ਾਹ ‘ਚ ਦੇਰੀ ਹੋਣ ਦੇ ਆਸਾਰ ਪੈਦਾ ਹੋ ਗਏ ਹਨ।
ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇ ਬਿਲ ਮਹੀਨੇ ਦੀ ੨੫ ਤਰੀਕ ਤੋਂ ਖ਼ਜ਼ਾਨੇ ਵਲੋਂ ਲੈਣੇ ਸ਼ੁਰੂ ਕੀਤੇ ਜਾਂਦੇ ਹਨ ਜਿਸ ਤੋਂ ਬਾਅਦ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਤਨਖ਼ਾਹਾਂ ਸਮੇਂ ‘ਤੇ ਮਿਲਦੀਆਂ
ਹਨ।
ਇਨ੍ਹਾਂ ਹਦਾਇਤਾਂ ਨਾਲ ਸੂਬੇ ਦੇ ਲੱਖਾਂ ਮੁਲਾਜ਼ਮਾਂ ‘ਚ ਬੇਚੈਨੀ ਪੈਦਾ ਹੋ ਰਹੀ ਹੈ।