ਬ੍ਰਿਟਿਸ਼ ਕੋਲੰਬੀਆ ਇੰਡੀਆ ਵਿਚ ਕੋਵਿਡ-19 ਨਾਲ ਨਿਪਟਣ ਦੇ ਕਾਰਜ ਲਈ ਮਦਦ ਦੇ ਰਿਹਾ ਹੈ

0
598

ਵਿਕਟੋਰੀਆ – ਬ੍ਰਿਟਿਸ਼ ਕੋਲੰਬੀਆ ਕੈਨੇਡੀਅਨ ਰੈੱਡ ਕਰੌਸ ਨੂੰ ਰਾਹਤ ਫੰਡ ਦੇ ਰਿਹਾ ਹੈ ਤਾਂ ਜੋ ਇੰਡੀਆ ਵਿਚ ਕੋਵਿਡ-19 ਦੀ ਮੌਜੂਦਾ ਲਹਿਰ ਦਾ ਮੁਕਾਬਲਾ ਕਰਨ ਵਿਚ ਮਦਦ ਕੀਤੀ ਜਾ ਸਕੇ।

ਪ੍ਰੀਮੀਅਮ ਜੌਹਨ ਹੌਰਗਨ ਦਾ ਕਹਿਣਾ ਹੈ, “ਜਿਵੇਂ ਕੋਵਿਡ-19 ਮਹਾਂਮਾਰੀ ਇੰਡੀਆ ਵਿਚ ਕਹਿਰ ਮਚਾ ਰਹੀ ਹੈ, ਇਸ ਦੇ ਅਸਰ ਦੁਨੀਆ ਭਰ ਵਿਚ ਮਹਿਸੂਸ ਕੀਤੇ ਜਾ ਰਹੇ ਹਨ। ਬੀ.ਸੀ. ਵਲੋਂ ਦਿੱਤੇ ਜਾਣ ਵਾਲੇ ਰਾਹਤ ਫੰਡ, ਦੇਸ਼ ਭਰ ਦੇ ਜਨਤਕ ਸਿਹਤ (ਪਬਲਿਕ ਹੈਲਥ) ਦੇ ਕਾਰਜਾਂ ਲਈ ਬਹੁਤ ਹੀ ਲੋੜੀਂਦਾ ਸਾਜ਼-ਸਾਮਾਨ ਅਤੇ ਟੈਕਨੀਕਲ ਮਦਦ ਦੇਣ ਵਿਚ ਮਦਦ ਕਰਨਗੇ। ਇੰਡੀਆ ਵਿਚ ਜਿਨ੍ਹਾਂ ਦੇ ਪਰਿਵਾਰ ਹਨ, ਇਨ੍ਹਾਂ ਚੁਣੌਤੀਆਂ ਭਰੇ ਸਮਿਆਂ ਦੌਰਾਨ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ।”

ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਕੈਨੇਡੀਅਨ ਰੈੱਡ ਕਰਾਸ ਨੂੰ 500,000 ਡਾਲਰ ਦੇ ਰਹੀ ਹੈ ਜੋ ਕੋਵਿਡ-19 ਤੋਂ ਪ੍ਰਭਾਵਿਤ ਜਾਂ ਪ੍ਰਭਾਵਿਤ ਹੋਣ ਦੇ ਖਤਰੇ ਵਾਲੇ ਇਲਾਕਿਆਂ ਵਿਚ ਮਦਦ ਪ੍ਰਦਾਨ ਕਰਨ ਲਈ ਇੰਡੀਆ ਦੀ ਰੈੱਡ ਕਰੌਸ ਸੁਸਾਇਟੀ ਦੀ ਮਦਦ ਕਰ ਰਹੀ ਹੈ।

ਬੀ.ਸੀ. ਅਤੇ ਯੂਕੋਨ ਲਈ ਕੈਨੇਡੀਅਨ ਰੈੱਡ ਕਰੌਸ ਦੇ ਵਾਈਸ-ਪ੍ਰੈਜ਼ੀਡੈਂਟ ਪੈਟ ਕੇਐਲੀ ਦਾ ਕਹਿਣਾ ਹੈ, “ਮਹਾਂਮਾਰੀ ਨੇ ਇੱਥੇ ਬ੍ਰਿਟਿਸ਼ ਕੋਲੰਬੀਆ ਅਤੇ ਦੁਨੀਆ ਭਰ ਵਿਚ ਲੋਕਾਂ ਅਤੇ ਪਰਿਵਾਰਾਂ `ਤੇ ਮਾਰੂ ਅਸਰ ਪਾਇਆ ਹੈ, ਅਤੇ ਇਸ ਵੇਲੇ ਇਸ ਦਾ ਇੰਡੀਆ ਉੱਪਰ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਲੋਂ ਅੱਜ ਐਲਾਨੇ ਗਏ ਫੰਡ, ਇੰਡੀਆ ਵਿਚ ਕੋਵਿਡ-19 ਤੋਂ ਪ੍ਰਭਾਵਿਤ ਜਾਂ ਪ੍ਰਭਾਵਿਤ ਹੋਣ ਦੇ ਖਤਰੇ ਵਾਲੇ ਲੋਕਾਂ ਦੀ ਮਦਦ ਲਈ ਜ਼ਰੂਰੀ ਸੰਭਾਲ ਅਤੇ ਸਪਲਾਈਆਂ ਪ੍ਰਦਾਨ ਕਰਕੇ ਅਣਗਿਣਤ ਜਾਨਾਂ ਬਚਾਉਣ ਵਿਚ ਮਦਦ ਕਰਨਗੇ।”

ਬ੍ਰਿਟਿਸ਼ ਕੋਲੰਬੀਆ ਵਲੋਂ ਦਿੱਤੀ ਜਾਣ ਵਾਲੀ ਮਦਦ, ਉਸ 10 ਮਿਲੀਅਨ ਡਾਲਰ ਦੀ ਮਦਦ ਤੋਂ ਇਲਾਵਾ ਹੈ ਜਿਹੜੀ ਫੈਡਰਲ ਸਰਕਾਰ ਨੇ ਕੈਨੇਡੀਅਨ ਰੈੱਡ ਕਰੌਸ ਨੂੰ ਇੰਡੀਆ ਦੀ ਰੈੱਡ ਕਰੌਸ ਸੁਸਾਇਟੀ ਦੀ ਮਦਦ ਲਈ ਦਿੱਤੀ ਹੈ। ਕੈਨੇਡਾ ਦਾ ਯੋਗਦਾਨ ਜ਼ਰੂਰੀ ਸਪਲਾਈਆਂ ਅਤੇ ਦਵਾਈਆਂ ਪ੍ਰਾਪਤ ਕਰਨ ਵਿਚ ਮਦਦ ਕਰੇਗਾ ਜਿਸ ਵਿਚ ਕਲੀਨਿਕਾਂ ਅਤੇ ਐਂਬੂਲੈਂਸਾਂ ਲਈ ਆਕਸੀਜਨ ਦੇ ਸਲੰਡਰ ਵੀ ਸ਼ਾਮਲ ਹਨ।

ਇੰਡੀਆ ਵਿਚ ਐਮਰਜੰਸੀ ਉਪਰਾਲਿਆਂ ਲਈ ਦਾਨ ਦੇਣਾ ਚਾਹੁਣ ਵਾਲੇ ਬ੍ਰਿਟਿਸ਼ ਕੋਲੰਬੀਅਨ ਅਜਿਹਾ www.redcross.ca `ਤੇ ਇੰਡੀਆ ਕੋਵਿਡ-19 ਰਿਸਪੌਂਸ ਅਪੀਲ ਰਾਹੀਂ ਕਰ ਸਕਦੇ ਹਨ ਜਾਂ 1-800-418-1111 ਨੂੰ ਫੋਨ ਕਰਕੇ ਕਰ ਸਕਦੇ ਹਨ।

ਇਸ ਦੇ ਇਲਾਵਾ, ਇੰਡੀਆ ਵਿਚ ਕੋਵਿਡ-19 ਰਿਲੀਫ ਦੀ ਮਦਦ ਕਰਨ ਲਈ ਦਾਨ ਦਿਨ ਸੋਮਵਾਰ, 17 ਮਈ ਤੋਂ ਬੀ ਸੀ ਦੇ ਸਾਰੇ ਕੈਨਾਬਿਸ ਸਟੋਰਾਂ ਅਤੇ ਬੀ ਸੀ ਲਿਕਰ ਸਟੋਰਾਂ `ਤੇ ਪ੍ਰਵਾਨ ਕੀਤੇ ਜਾਣਗੇ।