ਕੁੜੀ 21 ਸਾਲ ਦੀ ਉਮਰ ‘ਚ ਹੀ ਦੁਨੀਆ ਘੁੰਮੀ

0
1138

੨੧ ਸਾਲ ਦੀ ਲੈਕਸੀ ਅਲਫੋਰਡ ਦੁਨੀਆਂ ਦੇ ਸਾਰਿਆਂ ਦੇਸ਼ਾਂ ਦਾ ਦੌਰਾ ਕਰ ਲਿਆ ਹੈ। ਇਸ ਸਾਲ ੩੧ ਮਈ ਨੂੰ ਅਮਰੀਕਾ ਵਿੱਚ ਰਹਿਣ ਵਾਲਾ ਲੈਕਸੀ ਨੇ ਉਤਰੀ ਕੋਰੀਆਂ ਵਿੱਚ ਪੈਰ ਰੱਖਣ ਤੋਂ ਬਾਅਦ ਇਹ ਦਾਅਵਾ ਕੀਤਾ ਹੈ ਕਿ ਉਹ ਦੁਨੀਆਂ ਦੇ ਸਭਨਾ ਦੇਸ਼ਾਂ ਵਿੱਚ ਘੁੰਮਣ ਵਾਲੀ ਸਭ ਤੋਂ ਘੱਟ ਉਮਰ ਦੀ ਇਨਸਾਨ ਹੈ।
ਲੈਕਸੀ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਉਹ ੨੪ ਸਾਲ ਦੀ ਜੇਮਸ ਅਸਕੀਤ ਦਾ ਸਾਲ ੨੦੧੩ ਵਿੱਚ ਬਣਾਇਆ ਗਿੰਨੀਜ਼ ਵਿਸ਼ਵ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਕੈਸੀ ਡੀ ਪੈਕੋਲ ਵਰਗੇ ਹੋਰਨਾਂ ਮੁਸਾਫਿਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਦੁਨੀਆਂ ਦੇ ਸਭਨਾ ੧੯੬ ਪ੍ਰਭੂਸੱਤਾ ਪ੍ਰਾਪਤ ਦੇਸ਼ਾਂ ਦਾ ਸਫਰ ਕਰਨਾ ਇੱਕ ਵੱਡੀ ਪ੍ਰਾਪਤੀ ਹੈ।
ਉਸ ਦਾ ਪਰਿਵਾਰ ਕੈਲੋਫੋਰਨੀਆਂ ਵਿੱਚ ਇੱਕ ਟਰੈਵਲ ਏਜੰਸੀ ਚਲਾਉਦਾ। ਸੋਸ਼ਲ ਮੀਡੀਆ ਵਿੱਚ ਉਸ ਦੀਆਂ ਸਾਰੀਆਂ ੧੯੬ ਦੇਸ਼ਾਂ ਦੀਆਂ ਤਸਵੀਰਾਂ ਮੌਜੂਦ ਹਨ। ਇੱਕ ਕਾਲਜ ਵਿੱਚ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਆਪਣੇ ਸੁਪਣੇ ਅਨੁਸਾਰ ਕੰਮ ਕਰਨਾ ਸ਼ੁਰੂ
ਕੀਤਾ।
ਲੈਕਸੀ ਜਦੋਂ ੧੮ ਸਾਲਾਂ ਦੀ ਸੀ ਤਾਂ ਉਹ ੭੨ ਦੇਸ਼ਾਂ ਦਾ ਦੌਰਾ ਕਰ ਚੁੱਕੀ ਹੈ। ਲੈਕਸੀ ਨੇ ਆਪਣੇ ਜ਼ਿਆਦਾਤਰ ਦੌਰੇ ਆਪਣੇ ਪੈਸਿਆਂ ਨਾਲ ਕੀਤੇ ਹਨ ਕਿਉਕਿ ਉਸ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਹੀ ਇਸ ਲਈ ਕੰਮ ਕਰਨਾ ਅਤੇ ਪੈਸੇ ਬਚਾਉਣਾ ਸ਼ੁਰੂ ਕਰ ਦਿੱਤਾ ਸੀ।