ਰਿਚਾ ਚੱਢਾ ਨਾਲ ਆਪਣੇ ਵਿਆਹ ਸਬੰਧੀ ਬੋਲੇ ਅਲੀ ਫ਼ਜ਼ਲ

0
949

ਦਿੱਲੀ : ਕੋਰੋਨਾ ਵਾਇਰਸ ਕਾਰਨ ਅਦਾਕਾਰ ਅਲੀ ਫ਼ਜ਼ਲ ਤੇ ਰਿਚਾ ਚੱਢਾ ਨੂੰ ਆਪਣਾ ਵਿਆਹ ਮੁਲਤਵੀ ਕਰਨਾ ਪਿਆ। ਅਪ੍ਰੈਲ ‘ਚ ਹੋਣ ਵਾਲੇ ਵਿਆਹ ਸਬੰਧੀ ਹੁਣ ਅਲੀ ਫਜ਼ਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਵਿਆਹ ਨੂੰ ਲੈ ਕੇ ਕਿਹਾ ਕਿ ਇਕ ਵਾਰ ਜਦੋਂ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਪੂਰੀ ਦੁਨੀਆ ਖੁੱਲ੍ਹ ਜਾਵੇਗੀ, ਤਾਂ ਇਸ ਪੂਰੀ ਦੁਨੀਆ ਨਾਲ ਸੈਲੀਬ੍ਰੇਟ ਕਰਾਂਗੇ।
ਮੁੰਬਈ ਮਿਰਰ ਨੂੰ ਦਿੱਤੇ ਗਏ ਇੰਟਰਵਿਊ ‘ਚ ਅਲੀ ਨੇ ਆਪਣੇ ਵਿਆਹ ਦੀ ਤਾਰੀਕ ‘ਤੇ ਗੱਲ ਕੀਤੀ। ਉਨ੍ਹਾਂ ਕਿਹਾ, ‘ਇਸ ਨੂੰ ਅਗਲੇ ਨੋਟਿਸ ਤਕ ਟਾਲ ਦਿੱਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਦੁਨੀਆ ਨਾਲ ਉਦੋਂ ਸੈਲੀਬ੍ਰੇਟ ਕਰਾਂਗੇ, ਜਦੋਂ ਫਿਰ ਤੋਂ ਸਭ ਕੁਝ ਖੁੱਲ੍ਹ ਜਾਵੇਗਾ। ਸਾਡੇ ਕੋਲ ਜ਼ਸ਼ਨ ਮਨਾਉਣ ਲਈ ਕੁਝ ਹੈ। ਉਮੀਦ ਹੈ ਕੁਝ ਚੰਗੀ ਖ਼ਬਰਾਂ ਸਾਰਿਆਂ ਨੂੰ ਮਿਲੇਗੀ। ਅਸੀਂ ਆਪਣੇ ਵਿਆਹ ਦੇ ਨਾਲ ਇਸ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਉਦੋਂ ਤਕ ਅਸੀਂ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਕਰ ਰਹੇ ਹਾਂ ਤੇ ਅਗਲੇ ਕਦਮ ਦਾ ਇੰਤਜ਼ਾਰ ਕਰ ਰਹੇ ਹਾਂ।’