ਚੀਨ ਵਿਰੁੱਧ ਅਮਰੀਕਾ ‘ਚ ਕੇਸ ਦਰਜ

0
768

ਅਮਰੀਕਾ ਦੇ ਇੱਕ ਸੂਬੇ ਨੇ ਚੀਨ ਵਿਰੁੱਧ ਜਾਨਲੇਵਾ ਕੋਰੋਨਾ ਵਾਇਰਸ ਬਾਰੇ ਸੂਚਨਾਵਾਂ ਲੁਕਾਉਣ, ਇਸ ਦਾ ਖੁਲਾਸਾ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਕੋਰੋਨਾ ਮਹਾਮਾਰੀ ਦੇ ਲੱਛਣਾਂ ਤੋਂ ਅਣਜਾਣ ਹੋਣ ਦਾ ਦੋਸ਼ ਲਗਾਉਂਦਿਆਂ ਉਸ ਵਿਰੁੱਧ ਮੁਕੱਦਮਾ ਦਾਇਰ ਕੀਤੀ ਹੈ। ਇਸ ‘ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।
ਪੂਰਬੀ ਜ਼ਿਲ੍ਹਾ ਮਿਸੌਰੀ ਦੀ ਅਦਾਲਤ ‘ਚ ਮਿਸੌਰੀ ਦੇ ਅਟਾਰਨੀ ਜਨਰਲ ਏਰਿਕ ਸ਼ਿਮਿਟ ਵੱਲੋਂ ਚੀਨੀ ਸਰਕਾਰ, ਉੱਥੇ ਦੀ ਸੱਤਾਧਾਰੀ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਹੋਰ ਚੀਨੀ ਅਧਿਕਾਰੀਆਂ ਤੇ ਸੰਸਥਾਵਾਂ ਵਿਰੁੱਧ ਆਪਣੀ ਤਰ੍ਹਾਂ ਦਾ ਪਹਿਲਾ ਮੁਕੱਦਮਾ ਦਰਜ ਕੀਤਾ ਹੈ।
ਇਸ ‘ਚ ਦੋਸ਼ ਲਗਾਇਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਦੇ ਸ਼ੁਰੂਆਤੀ ਅਹਿਮ ਹਫ਼ਤਿਆਂ ‘ਚ ਚੀਨੀ ਅਧਿਕਾਰੀਆਂ ਨੇ ਲੋਕਾਂ ਨੂੰ ਧੋਖਾ ਦਿੱਤਾ, ਮਹੱਤਵਪੂਰਣ ਜਾਣਕਾਰੀ ਨੂੰ ਲੁਕਾਇਆ, ਇਸ ਬਾਰੇ ਜਾਣਕਾਰੀ ਸਾਹਮਣੇ ਲਿਆਉਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ, ਪੱਕੇ ਸਬੂਤ ਹੋਣ ਤੋਂ ਬਾਅਦ ਵੀ ਮਨੁੱਖ ਤੋਂ ਮਨੁੱਖ ‘ਚ ਲਾਗ ਫੈਲਣ ਤੋਂ ਇਨਕਾਰ ਕੀਤਾ, ਮਹੱਤਵਪੂਰਨ ਡਾਕਟਰੀ ਖੋਜ ਨੂੰ ਨਸ਼ਟ ਕੀਤਾ, ਲੱਖਾਂ ਲੋਕਾਂ ਨੂੰ ਸੰਕਰਮਣ ਦਾ ਸ਼ਿਕਾਰ ਹੋਣ ਦਿੱਤਾ ਅਤੇ ਨਿੱਜੀ ਸੁਰੱਖਿਆ ਉਪਕਰਣਾਂ ਦੀ ਜਮਾਂਖੋਰੀ ਕੀਤੀ, ਜਿਸ ਕਾਰਨ ਮਹਾਮਾਰੀ ਫੈਲ ਗਈ।