ਕੈਨੇਡਾ ‘ਚ ਵਿਦੇਸ਼ ਤੋਂ ਦੇਸੀ ਘਿਓ ਲਿਜਾਣ ਦੀ ਮਨਾਹੀ

0
1094

ਕੈਨੇਡਾ ‘ਚ ਦੁਨੀਆ ਭਰ ਦੇ ਦੇਸ਼ਾਂ ਤੋਂ ਲੋਕ ਲਗਾਤਾਰਤਾ ਨਾਲ ਪੁੱਜਦੇ ਰਹਿੰਦੇ ਹਨ ਅਤੇ ਉਹ ਆਪਣੇ ਦੇਸ਼ਾਂ ਤੋਂ ਮਨਪਸੰਦ ਦੀਆਂ ਵਸਤਾਂ ਨਾਲ ਲੈ ਕੇ ਜਾਂਦੇ ਹਨ। ਗੁਜਰਾਤ ਤੋਂ ਗਏ ਇਕ ਮੁਸਾਫਿਰ ਤੋਂ ਗਾਂ ਦੀਆਂ ਸੁਕਾਈਆਂ ਹੋਈਆਂ ਚਾਰ ਕਿੱਲੋ ਆਂਦਰਾਂ ਫੜ ਹੋਈਆਂ ਸਨ ਜੋ ਉਸ ਨੇ ਕਿਸੇ ਦੇਸੀ ਦਵਾਈ ‘ਚ ਪਾਉਣ ਵਾਸਤੇ ਅਟੈਚੀ ਵਿਚ ਪੈਕ ਕੀਤੀਆਂ ਹੋਈਆਂ ਸਨ ਅਜਿਹਾ ਲੋਕਾਂ ਦੀ ਆਪਣੀ ਅਣਗਹਿਲੀ ਕਰ ਕੇ ਵਾਪਰਦਾ ਹੈ ਕਿਉਂਕਿ ਸਾਮਾਨ ਪੈਕ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਅਟੈਚੀਆਂ ਅਤੇ ਬੈਗਾਂ ਵਿਚ ਜੋ ਪੈਕ ਕੀਤਾ ਜਾ ਰਿਹਾ ਹੈ ਕੀ ਉਹ ਲਿਜਾਇਆ ਵੀ ਜਾ ਸਕਦਾ ਹੈ ਜਾਂ ਨਹੀਂ ਕੈਨੇਡਾ ਦੇ ਹਵਾਈ ਅੱਡਿਆਂ ਅੰਦਰ ਅਫਸਰਾਂ ਵਲੋਂ ਚੜਦੇ ਅਤੇ ਲਹਿੰਦੇ ਪੰਜਾਬਾਂ ਦੇ ਲੋਕਾਂ ਤੋਂ ਅਕਸਰ ਇਕ ਵਸਤ ਸਾਂਝੇ ਰੂਪ ‘ਚ ਜਬਤ ਕੀਤੀ ਜਾਂਦੀ ਹੈ ਉਹ ਹੈ ਦੇਸੀ ਘਿਓ ਆਮ ਤਰ ‘ਤੇ ਬੀਬੀਆਂ ਕੈਨੇਡਾ ਰਵਾਨਾ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਰਹਿੰਦੇ ਆਪਣੇ ਜੀਆਂ ਵਾਸਤੇ ਘਰਾਂ ‘ਚ ਸੱਧਰਾਂ ਨਾਲ ਦੇਸੀ ਘਿਓ ਜੋੜਨਾ ਸ਼ੁਰੂ ਕਰ ਦਿੰਦੀਆਂ। ਕੈਨੇਡਾ ‘ਚ ਉੱਤਮ ਕਿਸਮ ਦੇ ਮੱਖਣ ਅਤੇ ਉਸ ਮੱਖਣ ਤੋਂ ਬਣਦੇ ਬਿਹਤਰੀਨ ਘਿਓ ਦੀ ਘਾਟ ਨਹੀਂ ਹੈ। ਅਜਿਹੇ ‘ਚ ਵਿਦੇਸ਼ ਤੋਂ ਮੱਖਣ ਅਤੇ ਘਿਓ ਲਿਜਾਣ ਦੀ ਸਖਤ ਮਨਾਹੀ ਹੈ ਜਿਹੜੇ ਮੁਸਾਫਿਰ ਅਫਸਰਾਂ ਨੂੰ ਦੱਸੇ ਤੋਂ ਬਿਨਾਂ ਅਟੈਚੀਆਂ ‘ਚ ਘਿਓ ਅਤੇ ਹੋਰ ਮਨਾਹੀ ਵਾਲਾ ਸਾਮਾਨ ਹਵਾਈ ਅੱਡੇ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਤੋਂ ਸਾਮਾਨ ਜਬਤ ਤਾਂ ਕੀਤਾ ਹੀ ਜਾਂਦਾ ਹੈ ਪਰ ਨਾਲ ਵੱਡਾ ਜੁਰਮਾਨਾ ਵੀ ਲਗਾਇਆ ਜਾਂਦਾ ਹੈ, ਜੇਕਰ ਮਨਾਹੀ ਵਾਲੇ ਸਾਮਾਨ ਬਾਰੇ ਅਫਸਰਾਂ ਨੂੰ ਦੱਸ ਦਿੱਤਾ ਜਾਵੇ ਤਾਂ ਜੁਰਮਾਨਾ ਨਹੀਂ ਲੱਗਦਾ ਪਰ ਸਾਮਾਨ ਲਿਜਾਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਅਤੇ ਉਹ ਕੂੜੇ ‘ਚ ਸੁੱਟ ਦਿੱਤਾ ਜਾਂਦਾ ਹੈ।