ਆਕਸਫੋਰਡ ਵੱਲੋਂ ਵੈਕਸੀਨ ਦਾ ਮੁਢਲਾ ਪ੍ਰਯੋਗ ਸਫਲ

0
831

ਲੰਡਨ: ਅਮਰੀਕਾ ਦੀ ਮੋਡੇਰਨਾ ਇੰਟ. ਤੋਂ ਬਾਅਦ ਹੁਣ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦੇ ਨਤੀਜੇ ਵੀ ਸਫਲ ਆਏ ਹਨ। ਆਕਸਫੋਰਡ ਦੀ ਦਵਾਈ ਵਿਚ ਵੀ ਵਾਲੰਟੀਅਰਸ ਖ਼ਿਲਾਫ਼ ਪ੍ਰਤੀਰੋਧਕ ਸਮਰੱਥਾ ਵਿਕਸਿਤ ਹੁੰਦੀ ਪਾਈ ਗਈ ਹੈ। ਆਕਸਫੋਰਡ ਦੇ ਸਾਇੰਸਦਾਨ ਵੈਕਸੀਨ ਸੀ.ਐਚ.ਏ.ਡੀ.ਓ. ਐਕਸ-੧ (ਏ ਜ਼ੈਡ ਡੀ ੧੨੨੨) ਦੇ ਪੂਰੀ ਤਰ੍ਹਾਂ ਸਫਲ ਹੋਣ ਨੂੰ ਲੈ ਕੇ ਜਿਥੇ ਭਰੋਸੇਮੰਦ ਹਨ, ਉੁਥੇ ਹੀ ਸਤੰਬਰ ਤੱਕ ਵੈਕਸੀਨ ਉਪਲਬਧ ਹੋਣ ਲਈ ਆਸਵੰਦ ਹਨ।
ਰਿਪੋਰਟਾਂ ਅਨੁਸਾਰ ਆਕਸਫੋਰਡ ਦੇ ਪ੍ਰਯੋਗ ਵਿਚ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਿੱਤੀ ਸੀ, ਉਨ੍ਹਾਂ ‘ਚ ਐਂਟੀਬਾਡੀ ਤੇ ਚਿੱਟੇ ਸੈੱਲ ਵਿਕਸਿਤ ਹੁੰਦੇ ਪਾਏ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਵਾਇਰਸ ਨਾਲ ਇਨਫੈਕਸ਼ਨ ਹੋਣ ‘ਤੇ ਉਨ੍ਹਾਂ ਦੇ ਸਰੀਰ ਪ੍ਰਤੀਰੋਧਕ ਸਮਰੱਥਾ ਦੇ ਨਾਲ ਤਿਆਰ ਹੋ ਸਕਦੇ ਹਨ। ਅਮੂਮਨ ਵੈਕਸੀਨ ਦੇ ਜ਼ਰੀਏ ਐਂਟੀਬਾਡੀ ਪੈਦਾ ਹੋਣ ਵੱਲ ਧਿਆਨ ਦਿੱਤਾ ਜਾਂਦਾ ਹੈ ਪਰ ਆਕਸਫੋਰਡ ਦੀ ਵੈਕਸੀਨ ਵਿਚ ਐਂਟੀਬਾਡੀ ਦੇ ਨਾਲ ਚਿੱਟੇ ਸੈੱਲ ਵੀ ਪੈਦਾ ਹੋ ਰਹੇ ਹਨ।