ਕੈਨੀ ਨੇ ਮੁਫ਼ਤ ਮਾਸਕ ਦੇਣ ਦਾ ਕੀਤਾ ਐਲਾਨ

0
1098

ਕੈਲਗਰੀ: ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਅਲਬਰਟਾ ਵਾਸੀਆਂ ਨੂੰ ਨਾਨ-ਮੈਡੀਕਲ ਮਾਸਕ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਸਕ ਦਾ ਪੈਕੇਜ ਮੁਫ਼ਤ ਟਿਮ ਹਾਰਟਨਜ਼, ਮੈਕਡੋਨਲਡਜ਼ ਕੈਨੇਡਾ ਅਤੇ ਏ ਐਂਡ ਡਬਲਯੂ ਕੈਨੇਡਾ ਦੀਆਂ ਥਾਵਾਂ ਤੋਂ ਐਲਬਰਟਾ ਵਾਸੀ ਪ੍ਰਾਪਤ ਕਰ ਸਕਦੇ ਹਨ।
ਇਹ ਮਾਸਕ ਹਾਸਲ ਕਰਨ ਸਮੇਂ ਹਰੇਕ ਵਿਅਕਤੀ ਡਰਾਈਵੇਅ ਥਰੂਅ ਜ਼ਰੀਏ ੪ ਮਾਸਕ ਲੈ ਸਕੇਗਾ। ਉਨ੍ਹਾਂ ਦੱਸਿਆ ਕਿ ਕੈਲਗਰੀ ਅਤੇ ਐਡਮਿੰਟਨ ਬੱਸ ਡਰਾਈਵਰਾਂ ਨੂੰ ਵੀ ੫ ਲੱਖ ਮਾਸਕ ਮੁਹੱਈਆ ਕਰਵਾਏ ਜਾ ਰਹੇ ਹਨ।