ਲੋਕਾਂ ਦੀ ਨੀਂਦ ਉਡਾਉਣ ਲੱਗੇ ਕੋਰੋਨਾ ਦੇ ਸੁਪਨੇ

0
999

ਕੋਰੋਨਾ ਵਾਇਰਸ ਮਹਾਮਾਰੀ ਹੁਣ ਲੋਕਾਂ ਦੀ ਨੀਂਦ ਵੀ ਉਡਾਉਣ ਲੱਗੀ ਹੈ। ਦੁਨੀਆ ਭਰ ਦੇ ਲੱਖਾਂ ਹੋਰ ਲੋਕਾਂ ਦੀ ਤਰ੍ਹਾਂ ਅਮਰੀਕਾ ਵਿਚ ਸੈਨ ਡਿਏਗੋ ਨਿਵਾਸੀਆਂ ਨੂੰ ਲਗਾਤਾਰ ਕੋਰੋਨਾ ਦੀਆਂ ਚਿੰਤਾਵਾਂ ਤੋਂ ਪ੍ਰੇਰਿਤ ਚਲੰਤ ਅਤੇ ਅਕਸਰ ਪਰੇਸ਼ਾਨ ਕਰਨ ਵਾਲੇ ਸੁਪਨੇ ਆਉਂਦੇ ਹਨ। ਟਵਿੱਟਰ ਤੇ #ਕੋਵਿਡਡ੍ਰੀਮਜ਼ ਜਾਂ #ਕੋਰੋਨਾਡ੍ਰੀਮਜ਼ ਵਾਕਅੰਸ਼ ਟਾਈਪ ਕਰੋ ਅਤੇ ਮਸ਼ਹੂਰ ਹਸਤੀਆਂ, ਐਥਲੀਟਸ, ਸਿਹਤ ਕਰਮਚਾਰੀਆਂ ਤੇ ਆਮ ਲੋਕਾਂ ਦੇ ਹਜਾਰਾਂ ਪੋਸਟ ਦੇਖੋਗੇ ਜੋ ਆਪਣੇ ਅਨੋਖੇ ਅਤੇ ਹੈਰਾਨ ਕਰ ਦੇਣ ਵਾਲੇ ਸੁਪਨੇ ਸਾਂਝੇ ਕਰ ਰਹੇ ਹਨ। ਸੁਪਨਿਆਂ ਦੇ ਵਿਸ਼ਲੇਸ਼ਣ ਵਿਚ ਮਾਹਿਰ ਮਨੋਚਿਕਿਤਸਕ ਐਸਟੇ ਬੋਬਾਡਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲਾਕਡਾਊਨ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਰੋਗੀਆਂ ਵਿਚ ਵਾਇਰਸ ਨਾਲ ਸਬੰਧਤ ਸੁਪਨਿਆਂ ਦਾ ਪ੍ਰਭਾਵ ਦੇਖਿਆ। ਉਹ ਮੰਨਦੀ ਹੈ ਕਿ ਲੋਕਾਂ ਦੇ ਸੁਪਨੇ ਅਵਚੇਤਨ ਮਨ ਤੋਂ ਸੰਦੇਸ਼ ਪ੍ਰਦਾਨ ਕਰਦੇ ਹਨ। ਯੁੱਧਾਂ ਜਾਂ ਮਹਾਮਾਰੀਆਂ ਦੀ ਤਰ੍ਹਾਂ ਵੱਡੀ ਉਥਲ-ਪੁਥਲ ਦੇ ਸਮੇਂ ਲੋਕ ਆਪਣੇ ਰੋਜ਼ਾਨਾ ਦੇ ਜੀਵਨ ਨੂੰ ਅੱਗੇ ਵਧਾਉਣ ਲਈ ਆਪਣੀਆਂ ਚਿੰਤਾਵਾਂ ਨੂੰ ਦਬਾ ਦਿੰਦੇ ਹਨ ਪਰ ਉਹ ਵਿਚਾਰ ਅਵਚੇਤਨ ਮਨ ਵਿਚ ਮੌਜੂਦ ਰਹਿੰਦੇ ਹਨ ਅਤੇ ਸੁਪਨੇ ਬਣ ਜਾਂਦੇ ਹਨ।
ਹਾਰਵਰਡ ਯੂਨੀਵਰਸਿਟੀ ਮਹਾਮਾਰੀ ਸਬੰਧੀ ਸੁਪਨਿਆਂ ਨੂੰ ਲੈ ਕੇ ਸਰਵੇਖਣ ਕਰ ਰਿਹਾ ਹੈ।