ਬਿੱਗ ਬੈੱਨ ਘੜੀ

0
925

੩੧ ਜਨਵਰੀ ੨੦੨੦ ਨੂੰ ਬਰਤਾਨੀਆ ਰਾਤੀਂ ੧੧ ਵਜੇ ਯੂਰਪੀ ਸੰਘ ਤੋਂ ਵੱਖ ਹੋ ਰਿਹਾ ਹੈ। ਇਸ ਇਤਿਹਾਸਕ ਮੌਕੇ ‘ਤੇ ਲੰਡਨ ਦੀ ਮਸ਼ਹੂਰ ਘੰਟੀ ਬਿੱਗ ਬੈੱਨ ਨੂੰ ਵੱਜਦਾ ਵੇਖਣਾ ਚਾਹੁੰਦੇ ਹਨ। ੨੦੧੭ ਤੋਂ ਚੱਲ ਰਹੀ ਮੁਰੰਮਤ ਕਰਕੇ ਬੰਦ ਪਈ, ਇਸ ਘੰਟੀ ਨੂੰ ਆਰਜ਼ੀ ਤੌਰ ‘ਤੇ ਚਲਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਟੈਂਡ ਅੱਪ ਫ਼ਾਰ ਬ੍ਰੈਗਜ਼ਿਟ ਨਾਂਅ ਦੇ ਇਸ ਗਰੁੱਪ ਵਲੋਂ ਘੜੀ ਦੀ ਮੁਰੰਮਤ ਲਈ ਇਸ ਹਫ਼ਤੇ ਦੇ ਅਖੀਰ ਤੱਕ ੫ ਲੱਖ ਪੌਂਡ ਇਕੱਠਾ ਕਰਨ ਦਾ ਟੀਚਾ ਮਿਥਿਆ ਗਿਆ ਹੈ ਅਤੇ ੨੪ ਘੰਟਿਆਂ ਵਿਚ ੧੦੫੦੦ ਤੋਂ ਵੱਧ ਲੋਕਾਂ ਨੇ ੧ ਲੱਖ ੬੩ ਹਜ਼ਾਰ ੬੪੬ ਪੌਂਡ ਦਾਨ ਕੀਤੇ ਹਨ। ਟੋਰੀ ਬ੍ਰੈਗਜ਼ਿਟਰ ਮਾਰਕ ਫਰਾਂਕੋਇਸ ਨੇ ਕਿਹਾ ਕਿ ਇਸ ਹਫ਼ਤੇ ਦੇ ਅਖੀਰ ਤੱਕ ਪੈਸੇ ਦੀ ਲੋੜ ਹੈ ਕਿਉਂਕਿ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਬਾਕੀ ਹਨ।