ਪੰਜਾਬ ਬਜਟ: ਵਿੱਤ ਮੰਤਰੀ ਵੱਲੋਂ ਬਜਟ ਪੰਜਾਬ ਦੇ ਲੋਕਾਂ ਨੂੰ ਸਮਰਪਿਤ

0
569

ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਅਸੈਂਬਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਾ ਪਲੇਠਾ ਬਜਟ ਪੇਸ਼ ਕੀਤਾ। ਬਜਟ ਵਿੱਚ ਖੇਤੀ, ਸਿੱਖਿਆ ਤੇ ਸਿਹਤ ਜਿਹੇ ਖੇਤਰਾਂ ਵਿੱਚ ਜ਼ੋਰ ਦਿੱਤਾ ਗਿਆ ਹੈ। ਬਜਟ ਪੇਸ਼ ਕਰਨ ਮੌਕੇ ਦਿੱਲੀ ਦੇ ਉਪ ਮੁੱਖ ਮਨੀਸ਼ ਸਿਸੋਦੀਆ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਵੀ ਪੰਜਾਬ ਵਿਧਾਨ ਸਭਾ ਦੀ ਗੈਲਰੀ ਵਿੱਚ ਮੌਜੂਦ ਰਹੇ।

ਚੀਮਾ ਦੇ ਬਜਟ ਤਕਰੀਰ ਦੀਆਂ ਮੁੱਖ ਝਲਕੀਆਂ…..

1,55,860 ਕਰੋੜ ਰੁਪਏ ਦਾ ਬਜਟ ਪੇਸ਼

ਪੰਜਾਬ ਦੇ ਬਜਟ ਵਿੱਚ 14.20 ਫੀਸਦ ਦਾ ਵਾਧਾ

ਪੰਜਾਬ ਸਿਰ 2.63 ਲੱਖ ਕਰੋੜ ਰੁਪਏ ਦਾ ਕਰਜ਼ਾ

ਪਹਿਲੀ ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ

ਸਿਹਤ ਤੇ ਸਿੱਖਿਆ ’ਤੇ ਧਿਆਨ ਕੇਂਦਰਤ ਕਰਨ ਦਾ ਦਾਅਵਾ

ਪੇਪਰਲੈੱਸ ਬਜਟ ਨਾਲ 21 ਲੱਖ ਰੁਪਏ ਸਾਲਾਨਾ ਦੀ ਬੱਚਤ ਦਾ ਦਾਅਵਾ

ਪਿਛਲੇ ਪੰਜ ਸਾਲਾਂ ’ਚ ਪੰਜਾਬ ਦਾ ਕਰਜ਼ਾ 44.23 ਫੀਸਦ ਵਧਿਆ

ਪੰਜਾਬ ਸਾਲਾਨਾ ਆਮਦਨ ਦੇ ਮਾਮਲੇ ਵਿੱਚ 11ਵੇਂ ਨੰਬਰ ’ਤੇ

ਇਸ ਸਾਲ ਸਰਕਾਰ ਨੂੰ 14 ਤੋਂ 15 ਹਜ਼ਾਰ ਕਰੋੜ ਦਾ ਘਾਟਾ

ਟੈਕਸ ਚੋਰੀ ਰੋਕਣ ਲਈ ਟੈਕਸ ਇੰਟੈਲੀਜੈਂਸ ਬਿਊਰੋ

ਸਿੱਖਿਆ…..

ਟੀਚਰਾਂ ਦੀ ਸਿਖਲਾਈ ਲਈ 30 ਕਰੋੜ

ਸਕੂਲ ਤੇ ਉੱਚ ਸਿੱਖਿਆ ਲਈ ਕੁੱਲ ਬਜਟ ਦਾ 16.27 ਫੀਸਦ

ਮੈਡੀਕਲ ਸਿੱਖਿਆ ਵਿੱਚ 56.60 ਫੀਸਦ ਬਜਟ ਦਾ ਵਾਧਾ

ਤਕਨੀਕੀ ਸਿੱਖਿਆ ਵਿੱਚ 47.84 ਫੀਸਦ ਬਜਟ ਦਾ ਵਾਧਾ

ਮਾਲੀਆ ਘਾਟਾ 1.99 ਫੀਸਦ ਰੱਖਿਆ

ਸਕੂਲ ਆਫ ਐਮੀਨੈਂਸ ਲਈ 200 ਕਰੋੜ ਰੁਪਏ ਰਾਖਵੇਂ, 100 ਸਕੂਲ ਅਪਗ੍ਰੇਡ ਹੋਣਗੇ

ਸਕੂਲਾਂ ਦੀ ਸਾਂਭ ਸੰਭਾਲ ਲਈ 123 ਕਰੋੜ

500 ਸਕੂਲਾਂ ’ਚ ਡਿਜੀਟਲ ਕਲਾਸਰੂਮ ਸਥਾਪਤ ਹੋਣਗੇ, 40 ਕਰੋੜ ਦਾ ਬਜਟ ਰੱਖਿਆ

ਸਕੂਲਾਂ ’ਚ ਰੂਫ ਟੌਪ ਸਾਲਰ ਪੈਨਲ ਸਿਸਟਮ ਲੱਗਣਗੇ

ਮਿਡ ਡੇਅ ਮੀਲ ਲਈ  473 ਕਰੋੜ ਰੁਪਏ ਰਾਖਵੇਂ

ਪ੍ਰੀ ਪ੍ਰਾਇਮਰੀ ਤੇ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀ

ਐੱਸਸੀ ਵਿਦਿਆਰਥੀਆਂ ਦੀ ਪ੍ਰੀ-ਮੈਟਰਿਕ ਸਕਾਲਰਸ਼ਿਪ ਲਈ 79 ਕਰੋੜ

ਓਬੀਸੀ ਵਿਦਿਆਰਥੀਆਂ ਦੀ ਪ੍ਰੀ-ਮੈਟਰਿਕ ਸਕਾਲਰਸ਼ਿਪ ਲਈ 67 ਕਰੋਡ

ਜਨਰਲ ਸ਼੍ਰੇਣੀ ਲਈ ਸੀਐੱਮ ਵਜ਼ੀਫ਼ਾ ਸਕੀਮ

ਪੰਜਾਬੀ ਯੂਨੀਵਰਸਿਟੀ ਲਈ 200 ਕਰੋੜ

ਸਿਹਤ ਖੇਤਰ ਲਈ 4731 ਕਰੋੜ ਰੁਪਏ

ਪੰਜ ਸਾਲਾਂ ਵਿੱਚ 16 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ

ਖੇਤੀਬਾੜੀ ਸੈਕਟਰ ਲਈ 11560 ਕਰੋਡ ਰੁਪਏ ਦਾ ਬਜਟ

15 ਅਗਸਤ ਤੋਂ 75 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ