ਗੁਪਤ ਅੰਗ ਵਿੱਚ ਨਸ਼ਾ ਲੁਕੋ ਕੇ ਲਿਆਉਂਦਾ ਕਾਬੂ

0
949

ਪੰਜਾਬ ਦੀ ਇਕ ਜੇਲ੍ਹ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਇੱਕ ਕੈਦੀ ਵੱਲੋਂ ਪੈਰੋਲ ਤੋਂ ਵਾਪਸੀ ਸਮੇਂ ਆਪਣੇ ਗੁਪਤ ਅੰਗ ਵਿੱਚ ਨਸ਼ਾ ਲੁਕੋ ਕੇ ਨਿਆਉਂਦੇ ਸਮੇਂ ਜੇਲ੍ਹ ਅਧਿਕਾਰੀਆਂ ਵੱਲੋਂ ਕਾਬੂ ਕੀਤਾ। ਨਸ਼ਾ ਬਰਾਮਦਗੀ ਸਮੇਂ ਕੈਦੀ ਦੀ ਹਾਲਾਤ ਖ਼ਰਾਬ ਹੋਣ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਂਣਾ ਪਿਆ।
ਕੈਦੀ ਦੀ ਪਹਿਚਾਣ ਜਗਤਾਰ ਸਿੰਘ ਦੇ ਤੌਰ ਤੇ ਹੋਈ ਹੈ। ਜਗਤਾਰ ਸਿੰਘ ਕੁੱਝ ਦਿਨ ਪਹਿਲਾਂ ਪੈਰੋਲ ‘ਤੇ ਬਾਹਰ ਗਿਆ ਸੀ।
ਜਦ ਉਹ ਵਾਪਸ ਆਇਆ ਤਾਂ ਸੀਆਰਪੀਐੱਫ ਨੇ ਸ਼ੱਕ ਦੇ ਆਧਾਰ ਤੇ ਉਸ ਦੇ ਕੱਪੜੇ ਉਤਾਰਵਾ ਕੇ ਤਲਾਸ਼ੀ ਲਈ।
ਇਸ ਦੌਰਾਨ ਉਸਦੇ ਗੁਪਤ ਅੰਗ ਵਿੱਚ ਕੁੱਝ ਲਮਕਦਾ ਦਿਖ਼ਾਈ ਦਿੱਤਾ ਜਦ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੈਦੀ ਦੀ ਹਾਲਾਤ ਖ਼ਰਾਬ ਹੋ ਗਈ।
ਕੈਦੀ ਦੇ ਗੁਪਤ ਅੰਗ ਵਿੱਚੋਂ ਚਿੱਟੇ ਦੀ ਤਰ੍ਹਾਂ ਕੋਈ ਨਸ਼ੀਲਾ ਪਦਾਰਥ ਮਿਲਿਆ ਹੈ।