ਕੈਨੇਡਾ ‘ਚ ਰੈਫਰੈਂਡਮ 2020 ਲਹਿਰ ਦਾ ਕੋਈ ਅਧਾਰ ਨਹੀਂ- ਸੰਘਾ

0
955

ਜਲੰਧਰ: ਕੈਨੇਡਾ ਵਿੱਚ ਰੈਫਰੈਂਡਮ ੨੦੨੦ ਅਤੇ ਖਾਲਿਸਤਾਨ ਸਮਰਥਿਤ ਲਹਿਰ ਦਾ ਕੋਈ ਆਧਾਰ ਨਹੀਂ ਹੈ। ਕੈਨੇਡਾ ਦੇ ਕਾਨੂੰਨ ਵਿੱਚ ਹਰੇਕ ਵਿਅਕਤੀ ਨੂੰ ਆਪਣੇ ਪ੍ਰਗਟਾਵੇ ਦਾ ਅਧਿਕਾਰ ਹਾਸਲ ਹੈ, ਉਥੇ ਸਿਰਫ ਕੁੱਝ ਲੋਕ ਹੀ ਹਨ, ਜੋ ਰੈਫਰੈਂਡਮ ਦੇ ਖਾਲਿਸਤਾਨ ਦੀ ਗੱਲ ਕਰਦੇ ਹਨ। ਉਕਤ ਸ਼ਬਦ ਕੈਨੇਡਾ ਦੇ ਬੈਂਪਟਨ ਬੈਂਟਰਲ ਤੋਂ ਦੁਸਰੀ ਵਾਰ ਚੁਣੇ ਗਏ ਸੰਸਦ ਮੈਂਬਰ ਅਤੇ ਨੈਸ਼ਨਲ ਗੈੱਸਟ ਰਮੇਸ਼ ਸੰਘਾ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਥੋਂ ਦੇ ਦਰਮਿਆਨੇ ਵਰਗ ਵਿੱਚ ਖਾਸੇ ਲੋਕਪ੍ਰਿਯ ਹਨ। ਉਨ੍ਹਾਂ ਦੇ ਪਿੱਛਲੇ ਕਾਰਜਕਾਲ ਵਿੱਚ ਅਪਣਾਈਆਂ ਨੀਤੀਆਂ ਦੇ ਸਦਕਾ ਉਥੇ ਲੋਕਾਂ ਨੂੰ ੧.੧ ਬਿਲੀਅਨ ਨੌਕਰੀਆਂ ਹਾਸਲ ਹੋਈਆਂ। ਅੱਜ ਵਿਸ਼ਵ ਭਰ ਤੋਂ ਖਾਸ ਤੌਰ ਤੇ ਪੰਜਾਬ ਤੋਂ ਹਜ਼ਾਰਾਂ ਨੌਜਵਾਨ ਸਟੂਡੈਂਟ ਵੀਜ਼ੇ ਤੇ ਕੈਨੇਡਾ ਜਾ ਰਹੇ ਹਨ ਅਤੇ ਉਥੇ ਹਰੇਕ ਨੌਜਵਾਨ ਨੂੰ ਰੋਜ਼ਗਾਰ ਮਿਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੋਰੀਡੋਰ ਖੋਲ੍ਹੇ ਜਾਣ ਦੇ ਪਿੱਛੇ ਆਈਐੱਸਆਈ ਦੀ ਸਾਜ਼ਿਸ਼ ਹੋਣ ਅਤੇ ਗੂਗਲ ਵਿੱਚ ਰੈਫਰੈਂਡਮ ੨੦੨੦ ਐਪ ਨੂੰ ਬੰਦ ਕਰਨ ਲਈ ਦਿੱਤੇ ਜਾ ਰਹੇ ਬਿਆਨ ਤੇ ਸੰਘਾ ਨੇ ਕਿਹਾ ਕਿ ਅੱਜ ਵਿਸ਼ਵ ਭਰ ਦੇ ਲੋਕ ਅੱਤਵਾਦ ਤੋਂ ਦਹਿਸ਼ਤਜ਼ਦਾ ਹਨ। ਅਜਿਹੇ ਵਿੱਚ ਮੁੱਖ ਮੰਤਰੀ ਨੂੰ ਵੀ ਕੋਈ ਗੱਲ ਪਤਾ ਲੱਗੀ ਹੋਵੇਗੀ ਜੋ ਉਨ੍ਹਾਂ ਨੇ ਅਜਿਹਾ ਖਦਸ਼ਾ ਜ਼ਾਹਰ ਕੀਤਾ ਹੈ ਪਰ ਮੈਂ ਕਹਾਂਗਾ ਕਿ ਹੁਣ ਸਭ ਨੂੰ ਪਿੱਛੇ ਮੁੜ ਕੇ ਦੇਖਣ ਦੀ ਬਜਾਏ ਆਪਸੀ ਸਦਭਾਵਨਾ ਨੂੰ ਅੱਗੇ ਵਧਾਉਂਣਾ ਚਾਹੀਦਾ ਹੈ।
ਸੰਘਾ ਨੇ ਕਿਹਾ ਕਿ ਕੋਰੀਡੋਰ ਦੇ ਉਦਘਾਟਨੀ ਸਮਾਰੋਹ ਵਿੱਚ ਪਾਕਿਸਤਾਨ ਵਿੱਚ ਕਸ਼ਮੀਰ ਦਾ ਰਾਗ ਅਲਾਪਣਾ ਗ਼ਲਤ ਸੀ, ਧਾਰਮਿਕ ਮੰਚ ਤੇ ਅਜਿਹੇ ਮੁੱਦੇ ਨਹੀਂ ਉਠਾਉਂਣੇ ਚਾਹੀਦੇ। ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੇ ਖੁੱਲ੍ਹਣ ਨੂੰ ਲੈ ਕੇ ਕੈਨੇਡਾ ਦੇ ਸਿੱਖ, ਮੁਸਲਮਾਨ ਅਤੇ ਹਿੰਦੂ ਪਰਿਵਾਰਾਂ ਵਿੱਚ ਓਨੀ ਖੁਸ਼ੀ ਪਾਈ ਜਾ ਰਹੀ, ਜਿੰਨੀ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਵਿੱਚ ਹੈ।