ਸਿਆਟਲ ਹਵਾਈ ਅੱਡੇ ‘ਤੇ ਟੈਕਸੀ ਮਾਲਕਾਂ ਨੇ ਲੰਗਰ ਲਾਏ

0
1861

ਸਿਆਟਲ: ਸਿਆਟਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ‘ਚ ਟੈਕਸੀ ਮਾਲਕਾਂ ਵਲੋਂ ਤਿੰਨ ਦਿਨ ਲੰਗਰ ਲਗਾਏ
ਗਏ।
ਭਾਰਤੀ ਭਾਈਚਾਰੇ ਤੋਂ ਇਲਾਵਾ ਹੋਰਨਾ ਭਾਈਚਾਰਿਆਂ ਦੇ ਲੋਕਾਂ ਨੇ ਵੀ ਲੰਗਰ ਛਕਿਆ। ਇਸ ਮੌਕੇ ਦੂਜੀਆਂ ਕੌਮਾਂ ਦੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੋਂ ਜਾਣੂ ਕਰਵਾਇਆ ਗਿਆ। ਜਿਸ ਨੂੰ ਸੁਣ ਕੇ ਇਹ ਲੋਕ ਬੇਹੱਦ ਪ੍ਰਭਾਵਿਤ ਹੋਏ। ਇਸ ਮੌਕੇ ਟੈਕਸੀ ਮਾਲਕਾਂ ‘ਚ ਹਾਕਮ ਸਿੰਘ ਗਰੇਵਾਲ, ਝੁਜਾਰ ਸਿੰਘ ਘੁੰਮਣ, ਸ਼ੇਰ ਸਿੰਘ ਸ਼ੇਰਾ, ਸੁਖਪਾਲ ਸਿੰਘ, ਦਵਿੰਦਰ ਸਿੰਘ ਡਿੰਪਾ ਆਦਿ ਮੌਜੂਦ ਸਨ।