ਅਜ਼ਾਦੀ ਦੀ ਦੂਸਰੀ ਲੜਾਈ ਲੜ ਰਹੀ ਹੈ ‘ਆਪ’: ਅਰਵਿੰਦ ਕੇਜਰੀਵਾਲ

0
1650

ਆਮ ਆਦਮੀ ਪਾਰਟੀ ਦੇਸ਼ ਦੀ ਅਜ਼ਾਦੀ ਲਈ ਦੂਜੀ ਲੜਾਈ ਲੜ ਰਹੀ ਹੈ, ਇਹ ਕਹਿਣਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ। ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਰੋਧੀ ਭਾਵੇਂ ਹਜ਼ਾਰ ਵਾਰ ਕਹਿਣ ਕਿ ਆਮ ਆਦਮੀ ਪਾਰਟੀ ਖ਼ਤਮ ਹੋ ਚੁੱਕੀ ਹੈ ਪਰ ਇਹ ਪਾਰਟੀ ਕਦੇਂ ਖ਼ਤਮ ਨਹੀਂ ਹੋ ਸਕਦੀ। ਉੱਥੇ ਹੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਦਿਆ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀ ਫ਼ੀਸ ਵੱਧਣ ਨਹੀਂ ਦਿੱਤੀ ਗਈ।
ਇੰਨਾਂ ਹੀ ਨਹੀਂ ਲੋਕਾਂ ਦੀ 200 ਯੂਨਿਟ ਬਿਜਲੀ ਮੁਆਫ਼ ਵੀ ਕੀਤੀ ਗਈ ਹੈ। ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਉਹਨਾਂ ਨੇ ਦਿੱਲੀ ਵਿਚ ਸਭ ਤੋਂ ਸਸਤੀ ਬਿਜਲੀ ਦਾ ਪ੍ਰਬੰਧ ਕੀਤਾ ਹੈ। ਦੂਜੀਆਂ ਪਾਰਟੀਆਂ ਵਾਲੇ ਲੋਕ ਬਿਜਲੀ ਵਿਭਾਗ ਤੋਂ ਪੈਸੇ ਲੈ ਕੇ ਚੋਣਾਂ ਲੜਦੇ ਹਨ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਪਰ ਉਹਨਾਂ ਨੇ ਜਨਤਾ ਦੇ ਦਮ ਤੇ ਚੋਣਾਂ ਲੜੀਆਂ ਹਨ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਵੱਲੋਂ ਦਿੱਲੀ ਦੀ ਹਰ ਪੱਖੋਂ ਮੁਰੰਮਤ ਕਰਵਾਈ ਹੈ।