ਮਰਦਾਂ ਦੀ ਨੋ ਐਂਟਰੀ

0
1888

ਕੀ ਤੁਸੀਂ ਕਿਸੇ ਅਜਿਹੇ ਜਗ੍ਹਾ ਬਾਰੇ ਸੁਣਿਆ ਹੈ, ਜਿੱਥੇ ਸਿਰਫ਼ ਔਰਤਾਂ ਹੀ ਜਾ ਸਕਦੀਆਂ ਹਨ। ਇਸ ਜਗ੍ਹਾ ਦਾ ਨਾਂ ਹੈ ਸੁਪਰਸ਼ੀ ਆਈਲੈਂਡ, ਜੋ ਫਿਨਲੈਂਡ ਦੇ ਬਾਲਟਿਕ-ਸੀ ਦੇ ਕੋਲ ਹੈ। ਇਸ ਆਲੀਲੈਂਡ ਨੂੰ ਇਸੇ ਸਾਲ ਖੋਲ੍ਹਿਆ ਜਾਵੇਗਾ। ੮.੪੭ ਏਕੜ ਵਿੱਚ ਫੈਲੇ ਇਸ ਆਈਲੈਂਡ ਨੂੰ ਅਮਰੀਕਾ ਦੀ ਇੱਕ ਕਾਰੋਬਾਰੀ ਔਰਤ ਕ੍ਰਿਸਟੀਨਾ ਰਾਥ ਨੂੰ ਖਰੀਦਿਆਂ ਹੈ।
ਕ੍ਰਿਸਟੀਨਾ ਇੱਕ ਅਜਿਹੀ ਜਗ੍ਹਾ ਦੀ ਭਾਲ ਵਿੱਚ ਸੀ, ਜਿਥੇ ਔਰਤਾਂ ਆਰਾਮ ਨਾਲ ਛੁੱਟੀਆਂ ਬਿਤਾ ਸਕਣ। ਇਸ ਆਈਲੈਂਡ ਵਿੱਚ ਔਰਤਾਂ ਨੂੰ ਫਿੱਟਨੈੱਸ, ਨਿਊਟੀਸ਼ਨ ਅਤੇ ਉਹ ਸਾਰੀਆਂ ਚੀਜ਼ਾਂ ਮਿਲਣਗੀਆਂ, ਜੋ ਉਨ੍ਹਾਂ ਨੂੰ ਰੋਜ਼ ਦੀ ਭੱਜ ਨੱਠ ਵਾਲੀ ਜ਼ਿੰਦਗੀ ਵਿੱਚ ਨਹੀਂ ਮਿਲਦੀਆਂ। ਸੁਪਰਜ਼ੀ ਆਈਲੈਂਡ ਵਿੱਚ ਇੱਕ ਰਿਜ਼ਾਰਟ ਹੈ, ਜਿਸ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ।
ਇਸ ਰਿਜ਼ਾਰਟ ਵਿੱਚ ੪ ਕੈਬਿਨ ਹੋਣਗੇ ਅਤੇ ਇਨ੍ਹਾਂ ਕੈਬਿਨਜ਼ ਵਿੱਚ ਆਰਾਮ ਨਾਲ ਔਰਤਾਂ ਰਹਿ ਸਕਣਗੀਆਂ। ਰਿਜ਼ਾਰਟ ਵਿੱਚ ਸਪਾ, ਸੋਨਾ ਬਾਥ ਸਮੇਤ ਕਈ ਹੋਰ ਸਹੂਲਤਾਂ ਮਿਲਣਗੀਆਂ। ਸਾਰੇ ਕੈਬਿਨ ਪੂਰੀ ਤਰ੍ਹਾਂ ਨਾਲ ਸਿਹਤ ਤੇ ਫੋਕਸ ਕਰ ਕੇ ਬਣਾਏ ਜਾ ਰਹੇ ਹਨ।
ਇਸ ਵਿੱਚ ਇੱਕ ਕੈਬਿਨ ਦੀ ਕੀਮਤ ਦੋ ਲੱਖ ਰੁਪਏ ਤੋਂ ਲੈ ਕੇ ਚਾਰ ਲੱਖ ਰੁਪਏ ਤੱਕ ਰਹੇਗੀ। ਜਿਸ ਵਿੱਚ ਔਰਤਾਂ ਪੰਜ ਦਿਨ ਤੱਕ ਆਰਾਮ ਦੇ ਪਲ ਬਤੀਤ ਕਰ ਸਕਦੀਆਂ
ਹਨ।