ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ‘ਭਾਰਤ ਜੋੜੋ’ ਯਾਤਰਾ

0
515

ਕੰਨਿਆਕੁਮਾਰੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅੱਜ ਕਈ ਸੀਨੀਅਰ ਨੇਤਾਵਾਂ ਨਾਲ ‘ਭਾਰਤ ਜੋੜੋ’ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਕਾਂਗਰਸ ਪਾਰਟੀ ਵੱਲੋਂ ਇਸ ਯਾਤਰਾ ਨੂੰ ਵਿਸ਼ਾਲ ਜਨ ਸੰਪਰਕ ਮੁਹਿੰਮ ਦੱਸਿਆ ਜਾ ਰਿਹਾ ਹੈ ਅਤੇ ਸੰਗਠਨ ਵਿੱਚ ਜਾਨ ਪਾਉਣ ਦੀ ਉਮੀਦ ਕਰ ਰਹੀ ਹੈ।’ਵਿਵੇਕਾਨੰਦ ਪੌਲੀਟੈਕਨਿਕ’ ਤੋਂ ਰਾਹੁਲ ਗਾਂਧੀ ਨੇ 118 ਹੋਰ ‘ਭਾਰਤ ਯਾਤਰੀਆਂ’ ਅਤੇ ਕਈ ਹੋਰ ਸੀਨੀਅਰ ਨੇਤਾਵਾਂ ਨਾਲ ਪਦਯਾਤਰਾ ਦੀ ਸ਼ੁਰੂਆਤ ਕੀਤੀ। ਪਾਰਟੀ ਨੇ ਰਾਹੁਲ ਸਮੇਤ 119 ਨੇਤਾਵਾਂ ਨੂੰ ਭਾਰਤ ਯਾਤਰੀਆਂ ਦਾ ਨਾਮ ਦਿੱਤਾ ਹੈ, ਜੋ ਪਦਯਾਤਰਾ ‘ਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ਕਰਨਗੇ। ਇਹ ਕੁੱਲ 3570 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ।