ਕਸ਼ਮੀਰੀ ਲੜਕੀਆਂ ਦੇ ਘਰ ਪੁੱਜਣ ‘ਤੇ ਮਾਪੇ ਸਿੱਖਾਂ ਦਾ ਧੰਨਵਾਦ ਕਰਦੇ ਨਾ ਥੱਕੇ

0
1233

ਚੰਡੀਗੜ੍ਹ: ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕੁੱਝ ਲੋਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਲੜਕੀਆਂ ਬਾਰੇ ਬਹੁਤ ਗ਼ਲਤ ਬਿਆਨਬਾਜ਼ੀ ਕੀਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪੜ੍ਹਨ ਲਈ ਆਈਆਂ ਕਸ਼ਮੀਰੀ ਲੜਕੀਆਂ ਨੂੰ ਬੀਤੇ ਦਿਨੀ ਸਿੱਖਾਂ ਨੇ 34 ਕਸ਼ਮੀਰੀ ਲੜਕੀਆਂ ਨੂੰ ਉਨ੍ਹਾਂ ਦੇ ਮਾਪਿਆਂ ਕੋਲ ਸੁਰੱਖਿਅਤ ਪਹੁੰਚਾਇਆ ਸੀ।
ਦਿੱਲੀ ਤੋਂ ਹਰਵਿੰਦਰ ਸਿੰਘ ਆਹਲੂਵਾਲੀਆ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਲਕੇ ਇਸ ਮਿਸ਼ਨ ਨੂੰ ਨੇਪਰੇ ਚੜਿਆ ਹੈ ਦੱਸ ਦਈਏ ਕਿ ਉਨ੍ਹਾਂ ਦੇ ਨਾਲ ਇਸ ਮਿਸ਼ਨ ਵਿਚ ਸ਼ੋਪੀਆ ਗਈ ਇੱਕ ਬਹਾਦਰ ਲੜਕੀ ਵੀ ਸ਼ਾਮਲ ਸੀ ਅਤੇ ਹੁਣ ਜਦੋਂ ਕਸ਼ਮੀਰੀ ਮਾਪਿਆਂ ਦੀਆ ਬੱਚੀਆਂ ਘਰ ਪਹੁੰਚ ਗਈਆਂ ਹਨ ਤਾਂ ਉਨ੍ਹਾਂ ਦੇ ਚਿਹਰੇ ਤੇ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ ਅਤੇ ਵਾਰ ਵਾਰ ਸਿੰਘ ਸਰਦਾਰਾਂ ਦਾ ਸ਼ੁਕਰੀਆ ਅਦਾ ਕਰਦੇ ਨਹੀਂ ਸਨ ਥੱਕ ਰਹੇ।