ਕੈਨੇਡਾ ਦੇ 2 ਪੰਜਾਬੀ ਖ਼ਿਡਾਰੀਆਂ ਦਾ ਸਨਮਾਨ

0
1408

ਐਬਟਸਫੋਰਡ: ਐਬਟਸਫੋਰਡ ਦੀ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਦੀ ਕੈਸ਼ਕੇਡ ਬਾਸਕਟਬਾਲ ਟੀਮ ਦੇ ਪੰਜਾਬੀ ਖ਼ਿਡਾਰੀਆਂ ਦਾ ਸਨਮਾਨ ਕੀਤਾ ਗਿਆ। ਸਰੀ ਨਿਵਾਸੀ ਸੁਖਜੋਤ ਸਿੰਘ ਬੈਂਸ ਤੇ ਪਰਮ ਬੈਂਸ ਨੂੰ ਇਹ ਸਨਮਾਨ ਬਾਸਕਟਬਾਲ ਦੇ ਕੌਮੀ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਕਰਕੇ ਦਿੱਤਾ ਗਿਆ ਹੈ। ਸੁਖਜੋਤ ਸਿੰਘ ਬੈਂਸ ਤੇ ਪਰਮ ਬੈਂਸ ਸਰੀ ਦੇ ਟਮੈਨਵਿਸ ਸੈਕੰਡਰੀ ਸਕੂਲ ਦੇ ਗ੍ਰੈਜੂਏਟ ਹਨ ੬’-੬” ਲੰਬਾ ਪੰਜਾਬ ‘ਚ ਜਨਮਿਆਂ ਸੁਖਜੋਤ ਸਿੰਘ ਬੈਂਸ ਨਿੱਕੀ ਉਮਰ ਵਿਚ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਆ ਗਿਆ ਸੀ ਤੇ ਬਚਪਨ ਵਿਚ ਹੀ ਕੱਦ ਲੰਮਾ ਹੋਣ ਕਾਰਨ ੫ਵੀਂ ਜਮਾਤ ਵਿਚ ਬਾਸਕਟਬਾਲ ਖੇਡਣੀ ਸ਼ੁਰੂ ਕਰ ਦਿੱਤੀ ਸੀ। ਸੁਖਜੋਤ ਦਾ ਵੱਡਾ ਭਰਾ ਸਵਾ ੬ ਫੁੱਟ ਲੰਬਾ ਨਵਜੋਤ ਸਿੰਘ ਬੈਂਸ ਵੀ ਬਾਸਕਟਬਾਲ ਦਾ ਵਧੀਆ ਖਿਡਾਰੀ ਹੈ। ਸੁਖਜੋਤ ਸਿੰਘ ਬੈਂਸ ਨੂੰ ਕੈਨੇਡੀਅਨ ਇਲੀਟ ਬਾਸਕਟਬਾਲ ਲੀਗ ਦਾ ਪਹਿਲਾ ਪੰਜਾਬੀ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੈ ਤੇ ਉਹ ਕੈਸ਼ਕੇਡਜ਼ ਟੀਮ ਦਾ ਸਟਾਰ ਖ਼ਿਡਾਰੀ ਰਿਹਾ ਹੈ।
ਸੁਖਜੋਤ ਸਿੰਘ ਬੈਂਸ ਦਾ ਨਿਸ਼ਾਨਾ ਪ੍ਰੋਫੈਸ਼ਨਲ ਬਾਸਕਟਬਾਲ ਖਿਡਾਰੀ ਬਣਨ ਦਾ ਹੈ ਜਦ ਕਿ ੫’-੧੦” ਲੰਬਾ ਪਰਮ ਬੈਂਸ ਵੀ ਕੈਨੇਡਾ ਦੇ ਕਈ ਕੌਮੀ ਬਾਸਕਟਬਾਲ ਮੁਕਾਬਲਿਆਂ ਵਿਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਚੁੱਕਾ ਹੈ।