ਕੇਂਦਰੀ ਅਮਰੀਕੀ ਦੇਸ਼ਾਂ ’ਤੇ ਸ਼ਰਨ ਬਾਰੇ ਲੱਗੀ ਪਾਬੰਦੀ ਬਾਇਡਨ ਨੇ ਹਟਾਈ

0
770

ਵਾਸ਼ਿੰਗਟਨ: ਬਾਇਡਨ ਪ੍ਰਸ਼ਾਸਨ ਨੇ ਤਿੰਨ ਕੇਂਦਰੀ ਅਮਰੀਕੀ ਮੁਲਕਾਂ ਨਾਲ ਕੀਤੇ ਉਨ੍ਹਾਂ ਸਮਝੌਤਿਆਂ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਵਿਚ ਲੋਕਾਂ ਨੂੰ ਦੱਖਣ-ਪੱਛਮੀ ਸਰਹੱਦਾਂ ਉਤੇ ਅਮਰੀਕਾ ’ਚ ਸ਼ਰਨ ਮੰਗਣ ਤੋਂ ਰੋਕਿਆ ਗਿਆ ਹੈ। ਦੱਸਣਯੋਗ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਟਰੰਪ ਪ੍ਰਸ਼ਾਸਨ ਦੀਆਂ ਆਵਾਸ ਨੀਤੀਆਂ ਨੂੰ ਪਲਟਾ ਰਹੇ ਹਨ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦੱਸਿਆ ਕਿ ਅਮਰੀਕਾ ਅਲ-ਸਲਵਾਡੋਰ, ਗੁਆਟੇਮਾਲਾ ਤੇ ਹੌਂਡੂਰਸ ਨਾਲ ਕੀਤੇ ਸਮਝੌਤੇ ਤੋੜ ਰਿਹਾ ਹੈ। ਇਸ ਤਰ੍ਹਾਂ ਸ਼ਰਨ ਮੰਗਣ ਉਤੇ ਲੱਗੀ ਪਾਬੰਦੀ ਹਟ ਜਾਵੇਗੀ। ਹਾਲਾਂਕਿ ਇਹ ਸਮਝੌਤੇ ਮਹਾਮਾਰੀ ਫੈਲਣ ਤੋਂ ਬਾਅਦ ਅਮਲ ਵਿਚ ਨਹੀਂ ਸਨ। ਇਨ੍ਹਾਂ ਤਹਿਤ ਜ਼ਰੂਰੀ ਕੀਤਾ ਗਿਆ ਸੀ ਕਿ ਲੋਕ ਸ਼ਰਨ ਅਮਰੀਕਾ-ਮੈਕਸੀਕੋ ਸਰਹੱਦ ਉਤੇ ਮੰਗਣ। ਇਨ੍ਹਾਂ ਤਿੰਨਾਂ ਕੇਂਦਰੀ ਅਮਰੀਕੀ ਦੇਸ਼ਾਂ ਵਿਚ ਸ਼ਰਨ ਲੈਣ ਲਈ ਦਾਅਵਾ ਪੇਸ਼ ਨਹੀਂ ਕੀਤਾ ਜਾ ਸਕਦਾ।