ਕੈਨੇਡਾ-ਅਮਰੀਕਾ ਆਉਣ-ਜਾਣ ਵਾਲਿਆਂ ਨੂੰ ਹੁਣ ਖਰਚਣੇ ਪੈਂਦੇ ਹਨ ਵਾਧੂ ਡਾਲਰ

0
1046

ਟੋਰਾਂਟੋ: ਕੈਨੇਡਾ ਅਤੇ ਅਮਰੀਕਾ ‘ਚ ਵਸਦੇ ਪ੍ਰਵਾਸੀਆਂ ਲਈ ਭਾਰਤ ਦਾ ਸਫ਼ਰ ਮਹਿੰਗਾ ਹੋਇਆ ਹੈ ਬਲਕਿ ਉਨ੍ਹਾਂ ਨੂੰ ੨,੦੦੦ ਕਿਲੋਮੀਟਰ ਦਾ ਹੋਰ ਲੰਬਾ ਸਫਰ ਤੈਅ ਕਰਨ ਪਵੇਗਾ। ਇਹ ਸਭ ਬਾਲਾਕੋਟ ਹਮਲੇ ਮਗਰੋਂ ਪਾਕਿਸਤਾਨ ਦੁਆਰਾ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਦਾ ਨਤੀਜਾ ਹੈ। ਪਾਕਿ ਹਵਾਈ ਖੇਤਰ ਬੰਦ ਹੋਣ ਕਾਰਨ ਜਹਾਜ਼ਾਂ ਨੂੰ ਅਰਬ ਸਾਗਰ ਪਾਰ ਕਰਨਾ ਪੈ ਰਿਹਾ ਹੈ।
ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜ਼ੇਸ਼ਨ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ਤਕਰਬੀਨ ੨੩੩ ਜਹਾਜ਼ਾਂ ਦੇ ੭੦ ਹਜ਼ਾਰ ਮੁਸਾਫ਼ਰ ਪਰੇਸ਼ਾਨ ਹੋ ਰਹੇ ਹਨ। ਇਨਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਖਾਤਰ ਡੇਢ ਤੋਂ ਦੋ ਘੰਟੇ ਦਾ ਲੰਮਾ ਸਫਰ ਤੈਅ ਕਰਨਾ ਪਵੇਗਾ। ਕੁਝ ਰੂਟਾਂ ‘ਤੇ ਯਾਤਰੀ ਨੂੰ ੫ ਗੁਣਾ ਤੱਕ ਦਾ ਵਾਧੂ ਕਿਰਾਇਆ ਵੀ ਅਦਾ ਕਰਨ ਪਵੇਗਾ। ਇਸ ਸਮੱਸਿਆ ਤੋਂ ਸਿਰਫ਼ ਯਾਤਰੀ ਹੀ ਪ੍ਰੇਸ਼ਾਨ ਨਹੀਂ ਸਗੋਂ ਏਅਰਲਾਈਨਜ਼ ਵੀ ਪ੍ਰਭਾਵਿਤ ਹੋ ਰਹੀਆਂ ਹਨ।
ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸੰਮੇਲਨ ‘ਚ ਹਿੱਸਾ ਲੈਣ ਕਿਰਗਿਸਤਾਨ ਜਾਣਾ ਸੀ ਅਤੇ ਉਨਾਂ ਨੂੰ ਵੀ ਲੰਮਾ ਰੂਟ ਤੈਅ ਕਰਨਾ ਪਿਆ ਸੀ। ਏਅਰ ਇੰਡੀਆ ਦੇ ਬੁਲਾਰੇ ਧਨੰਜੇ ਕੁਮਾਰ ਨੇ ਦੱਸਿਆ ਕਿ ਏਅਰ ਇੰਡੀਆਂ ਦੀਆਂ ੧੧ ਉਡਾਣਾਂ ਰੋਜ਼ਾਨਾ ਉੱਤਰੀ ਅਮਰੀਕਾ ਅਤੇ ਯੂਰਪੀ ਮੁਲਕਾਂ ਵੱਲ ਰਵਾਨਾ ਹੁੰਦੀਆਂ ਹਨ। ਰੂਟ ਬਦਲਣ ਕਾਰਨ ਰੁਜ਼ਾਨਾ ੬ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।