7.5 ਲੱਖ ਰੁਪਏ ‘ਚ ਵਿਕਿਆ ਲਾਲ ਅੰਗੂਰਾਂ ਦਾ ਗੁੱਛਾ

0
1595

ਜਾਪਾਨ ‘ਚ ਲਾਲ ਅੰਗੂਰਾਂ ਦਾ ਇੱਕ ਗੁੱਛਾ ੧੨ ਲੱਖ ਯੇਨ (ਕਰੀਬ ੭.੫ ਲੱਖ ਰੁਪਏ) ‘ਚ ਵਿਕਿਆ ਹੈ। ਬਿਹਤਰੀਨ ਕਿਸਮ ਦੇ ਇਸ ਅੰਗੂਰ ਦੀ ਕਿਸਮ ਦਾ ਨਾਂ ਰੂਬੀ ਰੋਮਨ ਹੈ। ਇਹ ਆਕਾਰ ‘ਚ ਵੱਡਾ ਤੇ ਸਵਾਦ ‘ਚ ਬੇਹੱਦ ਮਿੱਠਾ ਤੇ ਰਸੀਲਾ ਹੁੰਦਾ ਹੈ। ਇਸਦੇ ਹਰ ਦਾਣੇ ਦਾ ਵਜ਼ਨ ੨੦ ਗ੍ਰਾਮ ਤੋਂ ਵੀ ਜ਼ਿਆਦਾ ਹੁੰਦਾ ਹੈ। ਅੰਗੂਰ ਦੀ ਇਸ ਕਿਸਮ ਨੂੰ ਜਾਪਾਨ ਦੇ ਇਸ਼ਿਕਾਵਾ ਸੂਬੇ ਵਿੱਚ ਖੇਤੀ ਨਾਲ ਜੁੜੀ ਸਰਕਾਰੀ ਕਮੇਟੀ ਨੇ ਤਿਆਰ ਕੀਤਾ ਹੈ। ਕਨਾਜਾਵਾ ਦੇ ਥੋਕ ਬਾਜ਼ਾਰ ਵਿੱਚ ਮੰਗਲਵਾਰ ਨੂੰ ਇਸ ਅੰਗੂਰ ਦੀ ਰਿਕਾਰਡ ਬੋਲੀ ਲਗਾਈ ਗਈ। ਨਿਲਾਮੀ ‘ਚ ਅੰਗੂਰ ਦੇ ਇਸ ਗੁੱਛੇ ਨੂੰ ਹਮਾਕੁਰਾਕੁਸੋ ਨਾਂ ਦੀ ਇੱਕ ਕੰਪਨੀ ਨੇ ਖਰੀਦਿਆਂ। ਇਹ ਕੰਪਨੀ ਜਾਪਾਨ ‘ਚ ਹੋਟਲ ਕਾਰੋਬਾਰ ਨਾਲ ਜੁੜੀ ਹੈ। ਇਸ਼ਿਕਾਵਾ ਸਹਿਕਾਰੀ ਕਮੇਟੀ ਦਾ ਕਹਿਣਾ ਹੈ ਕਿ ਉਹ ਸੰਤਬਰ ਤੱਕ ਰੂਬੀ ਰੋਮਨ ਕਿਸਮ ਦੇ ਕਰੀਬ ੨੬ ਹਜ਼ਾਰ ਗੁੱਛੇ ਬਰਾਮਦ ਕਰੇਗੀ।