ਵੈਨਕੂਵਰ ਦੇ ਗੈਂਗਸਟਰ ਗਿਰੋਹਾਂ ਵਿਚ ਲੜਕੀਆਂ ਨੇ ਵੀ ਬੰਦੂਕਾਂ ਚੁੱਕੀਆਂ

0
992

ਵੈਨਕੂਵਰ: ਵੈਨਕੂਵਰ ਪੁਲਿਸ ਲਈ ਗੈਂਗ ਯੂਨਿਟ ਦੇ ਅਧਿਕਾਰੀ ਹੋਣ ਨਾਤੇ ਡਿਟੈਕਟਿਵ ਸੈਂਡੀ ਵੀਲਰ ਅਤੇ ਅਨੀਸ਼ਾ ਪ੍ਰਹਾਰ ਅਕਸਰ ਮੁੰਡਿਆਂ ਅਤੇ ਆਦਮੀਆਂ ਨੂੰ ਕਾਰਾਂ ਵਿੱਚ ਨਸ਼ਿਆਂ ਅਤੇ ਬੰਦੂਕਾਂ ਨਾਲ ਦਬੋਚ ਦੀਆਂ ਹਨ। ਉਹ ਯਾਤਰੀਆਂ ਦੀ ਸੀਟ ਤੇ ਡਿਜ਼ਾਈਨਰ ਪਰਸ ਅਤੇ ਮਹਿੰਗੇ ਗਹਿਿਣਆਂ ਵਾਲੀਆਂ ਲੜਕੀਆਂ ਨੂੰ ਵੀ ਮਿਲੀਆਂ ਹਨ ਜੋ ਗੈਂਗ ਵਾਇਲੈਂਸ ਵਿੱਚ ਸ਼ਾਮਿਲ ਹਨ। ਜਾਸੂਸਾਂ ਨੇ ਵੇਖਿਆ ਕਿ ਅਕਸਰ ਇਹ ਔਰਤਾਂ ਭੋਲੀਆਂ ਭਾਲੀਆਂ ਅਤੇ ਬੇਸਹਾਰਾ ਮੰਨੀਆਂ ਜਾਂਦੀਆਂ ਹਨ। ਪ੍ਰਹਾਰ ਦਾ ਕਹਿਣਾ ਹੈ ਕਿ ਕੁਝ ਲੜਕੀਆਂ ਆਪਣੇ ਭੈੜੇ ਬੁਆਏਫਰੈਂਡ ਕਾਰਨ ਗੈਂਗ ਵਾਇਲੈਂਸ ਵਿੱਚ ਸ਼ਾਮਿਲ ਹੁੰਦੀਆਂ ਹਨ ਜਦਕਿ ਕੁਝ ਲੜਕੀਆਂ ਜਾਣ ਬੁੱਝ ਕੇ ਸ਼ਾਮਿਲ ਹੁੰਦੀਆਂ ਹਨ ਕਿਉਂਕਿ ਉਹ ਪੈਸਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬ੍ਰਿਿਟਸ਼ ਕੋਲੰਬੀਆ ਦੇ ਲੋਅਰਮੇਨਲੈਂਡ ਵਿੱਚ ਸਮੂਹਿਕ ਹਿੰਸਾ ਵਿੱਚ ਲੜਕੀਆਂ ਅਤੇ ਔਰਤਾਂ ਦੀ ਪੂਰੀ ਸ਼ਮੂਲੀਅਤ ਹੈ। ਲੋਅਰ ਮੇਨਲੈਂਡ ਵਿੱਚ ਔਰਤਾਂ ਅਤੇ ਲੜਕੀਆਂ ਅਕਸਰ ਆਪਣੀਆਂ ਸਹੇਲੀਆਂ ਦੇ ਨਾਲ ਮਿਲ ਕੇ ਸਰਗਰਮ ਭਾਗੀਦਾਰੀ ਬਣਾਉਂਦੀਆਂ ਹਨ। ਉਹ ਬੰਦੂਕ ਅਤੇ ਨਸ਼ੀਲੇ ਪਦਾਰਥ ਦੀ ਤਸਕਰੀ ਕਰਦੀਆਂ ਹਨ।
ਵੈਨਕੂਵਰ ਡਿਪਟੀ ਅਨੀਸ਼ਾ ਅਤੇ ਸੈਂਡੀ ਨੇ ਕਿਹਾ ਕਿ ਔਰਤਾਂ ਸ਼ਾਇਦ ਇਹ ਸੋਚਦੀਆਂ ਹਨ ਕਿ ਗੈਂਗ ਹਿੰਸਾ ਵਿੱਚ ਸ਼ਾਮਿਲ ਹੋਣ ਤੇ ਉਨ੍ਹਾਂ ਉੱਤੇ ਕੋਈ ਸ਼ੱਕ ਨਹੀਂ ਕਰੇਗਾ ਤਾਂ ਉਹ ਗਲਤ ਹਨ।
ਜ਼ਿਕਰਯੋਗ ਹੈ ਕਿ ਸਾਲ 2006 ਤੋਂ 2013 ਦੇ ਦਰਮਿਆਨ ਸਮੂਹਿਕ ਹਿੰਸਾ ਵਿੱਚ 13 ਔਰਤਾਂ ਮਾਰੀਆਂ ਗਈਆਂ ਹਨ। ਆਮ ਲੋਕਾਂ ਦਾ ਮੰਨਣਾ ਹੈ ਕਿ ਗੈਂਗ ਹਿੰਸਾ ਵਿੱਚ ਲੜਕੀਆਂ ਆਮ ਤੌਰ ’ਤੇ ਗ਼ਰੀਬੀ ਅਤੇ ਲੋੜ ਲਈ ਸ਼ਾਮਿਲ ਹੁੰਦੀਆਂ ਹਨ। ਪਰਹਾਰ ਨੇ ਕੁੜੀਆਂ ਗੈਂਗ ਵਿੱਚ ਸ਼ਾਮਿਲ ਹੋਣ ਦੇ ਮੁੱਖ ਕਾਰਨਾਂ ਵਿੱਚ ਵਿੱਤੀ ਲਾਲਚ ,ਆਪਣੀ ਮਾਨਤਾ, ਮਾਨਤਾ ਦੀ ਇੱਛਾ, ਗਲੈਮਰ ,ਰੁਤਬਾ ਅਤੇ ਸੁਰੱਖਿਆ ਦੱਸੇ ਹਨ। ਜਦੋਂ ਉਹ ਆਮ ਤੌਰ ਤੇ ਗੈਂਗਸਟਰਾਂ ਦੀਆਂ ਪ੍ਰੇਮਿਕਾਵਾਂ ਵਜੋਂ ਸ਼ੁਰੂਆਤ ਕਰਦੀਆਂ ਹਨ ਉਸ ਦੇ ਨਾਲ ਉਹ ਹੋਰ ਜ਼ਿਆਦਾ ਇਸ ਦਲਦਲ ਵਿੱਚ ਫਸ ਜਾਂਦੀਆਂ ਹਨ। ਇਨ੍ਹਾਂ ਔਰਤਾਂ ਦੀ ਵਰਤੋਂ ਪ੍ਰੋਕਸੀ ਲਈ ਵੀ ਕੀਤੀ ਜਾਂਦੀ ਹੈ ਕਿਉਂਕਿ ਪੁਲਿਸ ਇਨ੍ਹਾਂ ਉੱਪਰ ਜਲਦੀ ਸ਼ੱਕ ਨਹੀਂ ਕਰਦੀ। ਗੈਂਗਸਟਰ ਗੈਂਗ ਵਾਹਨਾਂ ਦਾ ਬੀਮਾ ਕਰਵਾਉਣ ਜਾਂ ਰੈਂਟ ਉੱਤੇ ਲੈਣ ਲਈ ਵੀ ਔਰਤਾਂ ਦੇ ਨਾਵਾਂ ਦੀ ਹੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਇੱਥੇ ਸੈਕਸ ਤਸਕਰੀ ਵੀ ਹੁੰਦੀ ਹੈ ਜੋ ਕਿ ਲੰਬੇ ਸਮੇਂ ਤੋਂ ਸੰਗਠਿਤ ਜੁਰਮ ਦਾ ਪਹਿਲੂ ਰਿਹਾ ਹੈ ਪ੍ਰਹਾਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਇਹਨਾਂ ਦੀ ਭਰਤੀ ਕਰਨਾ ਸੌਖਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਜਦੋਂ ਲੜਕੀਆਂ ਗੈਂਗ ਵਿਚ ਸ਼ਾਮਲ ਹੁੰਦੀਆਂ ਹਨ ਤਾਂ ਉਹ ਗੈਂਗਸਟਰਾਂ ਨਾਲ ਹੀ ਦੋਸਤੀ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਹੀ ਡੇਟਿੰਗ ਕਰਦੀਆਂ
ਹਨ।
ਪ੍ਰਹਾਰ ਕਹਿੰਦੀ ਹੈ ਕਿ ਲੜਕੀਆਂ ਲਈ ਜਵਾਨੀ ਦਾ ਇਹ ਔਖਾ ਸਮਾਂ ਹੈ। ਇਸ ਕਰਕੇ ਅਸੀਂ ਉਨ੍ਹਾਂ ਨੂੰ ਸੰਦੇਸ਼ ਦੇ ਕੇ ਇਸ ਦਲਦਲ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸਰੀ ਵਿੱਚ ਕਾਫੀ ਲੜਕੀਆਂ ਅੱਜ-ਕੱਲ੍ਹ ਮਾਰਸ਼ਲ ਆਰਟ ਦਾ ਅਭਿਆਸ ਕਰਨ ਲਈ ਇਕਠੀਆਂ ਹੁੰਦੀਆਂ ਹਨ ਗੈਂਗ ਵਿਰੋਧੀ ਸਮੂਹ ‘ਯੋ ਬਰੋ ਯੋ ਗਰਲ’ ਦੁਆਰਾ ਚਲਾਇਆ ਪ੍ਰੋਗਰਾਮ ਕਮਜ਼ੋਰ ਲੜਕੀਆਂ ਨੂੰ ਮਾਰਸ਼ਲ ਆਰਟ ਸਿਖਾ ਕੇ ਮਜ਼ਬੂਤ ਬਣਾਉਂਦਾ ਹੈ।
ਇਹ ਡਿਟੈਕਟਿਵ ਲੜਕੀਆਂ ਨੂੰ ਅਪੀਲ ਕਰਦੀਆਂ ਹਨ ਕਿ ਉਹ ਗੈਂਗ ਹਿੰਸਾ ਵਿੱਚੋਂ ਨਿਕਲ ਕੇ ਇੱਕ ਚੰਗੀ ਜ਼ਿੰਦਗੀ ਵੱਲ ਵਧਣ ਤੇ ਆਪਣਾ ਬਿਹਤਰ ਭਵਿੱਖ
ਬਣਾਉਣ।