ਕੈਨੇਡਾ-ਅਮਰੀਕਾ ਵੱਲੋਂ ਲਾਈ ਜਾ ਸਕਦੀ ਹੈ ਸਰਹੱਦੀ ਆਵਾਜਾਈ ਉੱਤੇ ਪਾਬੰਦੀ

0
1106

ਓਟਵਾ: ਕੈਨੇਡਾ ਅਤੇ ਅਮਰੀਕਾ ਵੱਲੋਂ ੨੧ ਜੂਨ ਤੱਕ ਆਪਣੀਆਂ ਸਰਹੱਦਾਂ ਨੂੰ ਗੈਰ ਜ਼ਰੂਰੀ ਆਵਾਜਾਈ ਲਈ ਹੋਰ ਬੰਦ ਰੱਖਣ ਦਾ ਫੈਸਲਾ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਵੱਲੋਂ ੧੮ ਅਪਰੈਲ ਨੂੰ ਸਰਹੱਦ ਨੂੰ ੨੧ ਮਈ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਪਰ ਹੁਣ ਜਦੋਂ ਅਜੇ ਤੱਕ ਕੋਵਿਡ-੧੯ ਦੇ ਮਾਮਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ ਤਾਂ ਕੈਨੇਡਾ ਵੱਲੋਂ ਇਨ੍ਹਾਂ ਹੁਕਮਾਂ ਨੂੰ ਇੱਕ ਮਹੀਨੇ ਲਈ ਹੋਰ ਵਧਾਉਣ ਵਾਸਤੇ ਦਬਾਅ ਪਾਇਆ ਜਾ ਰਿਹਾ ਹੈ।
ਕੈਨੇਡੀਅਨ ਸਰਕਾਰ ਦੇ ਸਰੋਤ ਨੇ ਅਮਰੀਕਾ ਨਾਲ ਇਸ ਸਬੰਧੀ ਹੋਈ ਗੱਲਬਾਤ ਨੂੰ ਸਕਾਰਾਤਮਕ ਦੱਸਦਿਆਂ ਆਖਿਆ ਕਿ ਹਾਲ ਦੀ ਘੜੀ ਪਾਬੰਦੀਆਂ ਚੁੱਕਣਾ ਕਾਫੀ ਜਲਦਬਾਜ਼ੀ ਵਾਲਾ ਫੈਸਲਾ ਹੋਵੇਗਾ, ਇਸੇ ਲਈ ਅਸੀਂ ਇਨ੍ਹਾਂ ਪਾਬੰਦੀਆਂ ਵਿੱਚ ਵਾਧੇ ਲਈ ਕੰਮ ਕਰ ਰਹੇ ਹਾਂ।
ਵਾਸ਼ਿੰਗਟਨ ਵਿੱਚ ਅਮਰੀਕੀ ਅਧਿਕਾਰੀ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੋਵੇਂ ਧਿਰਾਂ ਇਨ੍ਹਾਂ ਪਾਬੰਦੀਆਂ ਵਿੱਚ ੩੦ ਦਿਨ ਦੇ ਵਾਧੇ ਲਈ ਸਹਿਮਤ
ਹਨ।
ਮੰਗਲਵਾਰ ਨੂੰ ਚੀਫ ਕੈਨੇਡੀਅਨ ਪਬਲਿਕ ਹੈਲਥ ਅਧਿਕਾਰੀ ਨੇ ਆਖਿਆ ਸੀ ਕਿ ਅਮਰੀਕਾ ਵਿੱਚ ਤੇਜ਼ੀ ਨਾਲ ਕੋਵਿਡ-੧੯ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ ਤੇ ਇਸ ਲਈ ਉਸ ਨਾਲ ਕੈਨੇਡਾ ਨੂੰ ਵੀ ਖਤਰਾ ਹੈ।