ਅਮਰੀਕਾ: ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦੇ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

0
825

ਵਾਸ਼ਿੰਗਟਨ: ਲਾਸ ਏਂਜਲਸ ਵਿੱਚ ਕਰਿਆਣੇ ਦੀ ਦੁਕਾਨ ’ਤੇ ਕੰਮ ਕਰਦੇ ਭਾਰਤੀ ਨਾਗਰਿਕ ਮਨਿੰਦਰ ਸਿੰਘ ਸਾਹੀ ਦੀ ਸ਼ਨਿੱਚਰਵਾਰ ਵੱਡੇ ਤੜਕੇ ਨਕਾਬਪੋਸ਼ ਬੰਦੂਕਧਾਰੀ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 31 ਵਰ੍ਹਿਆਂ ਦਾ ਮਨਿੰਦਰ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ। ਕਰਨਾਲ (ਹਰਿਆਣਾ) ਵਾਸੀ ਸਾਹੀ ਕਰੀਬ ਛੇ ਮਹੀਨੇ ਪਹਿਲਾਂ ਹੀ ਅਮਰੀਕਾ ਆਇਆ ਸੀ ਅਤੇ ਉਸ ਨੇ ਸਿਆਸੀ ਸ਼ਰਨ ਮੰਗੀ ਸੀ। ਉਹ ਕੈਲੀਫੋਰਨੀਆ ਦੀ ਲਾਸ ਏਂਜਲਸ ਕਾਊਂਟੀ ਦੇ ਵ੍ਹਾਇਟੀਅਰ ਸ਼ਹਿਰ ਵਿੱਚ 7-ਇਲੈਵਨ ਨਾਂ ਦੇ ਸਟੋਰ ਵਿੱਚ ਕੰਮ ਕਰਦਾ ਸੀ। ਅਮਰੀਕਾ ਵਿੱਚ ਸਾਹੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ। -ਪੀਟੀਆਈ