ਕੋਰੋਨਾ ਕਾਰਨ ਚੀਨ-ਅਮਰੀਕਾ ‘ਚ ਹੋ ਸਕਦਾ ਹੈ ਯੁੱਧ

0
925

ਵਾਸ਼ਿੰਗਟਨ: ਇਕ ਅੰਦਰੂਨੀ ਰਿਪੋਰਟ ‘ਚ ਚੀਨ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਅਮਰੀਕਾ ਨਾਲ ਉਸ ਦੇ ਰਿਸ਼ਤੇ ਕਾਫ਼ੀ ਖਰਾਬ ਹੋ ਸਕਦੇ ਹਨ। ਇਹ ਹੀ ਨਹੀਂ ਅਮਰੀਕਾ-ਚੀਨ ‘ਚ ਸੈਨਿਕ ਟਕਰਾਅ ਦੀ ਨੌਬਤ ਵੀ ਆ ਸਕਦੀ ਹੈ, ਕਿਉਂਕਿ ਚੀਨ ਨੇ ਸਮੇਂ ‘ਤੇ ਕੋਰੋਨਾ ਨਾਲ ਜੁੜੀ ਜਾਣਕਾਰੀ ਦੁਨੀਆ ਦੇ ਸਾਹਮਣੇ ਨਹੀਂ ਰੱਖੀ। ਇਸ ਰਿਪੋਰਟ ਨੂੰ ਥਿੰਕ ਟੈਂਕ ਚਾਈਨਾ ਇੰਸਟੀਚਿਊਟ ਆਫ਼ ਕੰਟੈਪਰੇਰੀ ਇੰਟਰਨੈਸ਼ਨਲ ਰਿਲੇਸ਼ਨਸ ਨੇ ਤਿਆਰ ਕੀਤਾ ਹੈ, ਜੋ ਚੀਨ ਦੇ ਰਾਸ਼ਟਰ ਸੁਰੱਖਿਆ ਮੰਤਰਾਲੇ ਨਾਲ ਸਬੰਧਤ ਹੈ। ਰਿਪੋਰਟ ਅਨੁਸਾਰ ਅਪ੍ਰੈਲ ‘ਚ ਚੀਨ ਦੀ ਅੰਦਰੂਨੀ ਰਿਪੋਰਟ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਹੋਰ ਪ੍ਰਮੁੱਖ ਨੇਤਾਵਾਂ ਦੇ ਸਾਹਮਣੇ ਰੱਖਿਆ ਜਾ ਚੁੱਕਾ ਹੈ।
ਰਿਪੋਰਟ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਚੀਨ ਵਿਰੋਧੀ ਭਾਵਨਾ ਵਧਣ ਦੀ ਵਜ੍ਹਾ ਨਾਲ ਉਸ ਨੂੰ ਸਭ ਤੋਂ ਬੁਰੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਜਿਸ ਵਿਚ ਅਮਰੀਕਾ ਨਾਲ ਹਥਿਆਰਬੰਦ ਟਕਰਾਅ ਦੀ ਨੌਬਤ ਵੀ ਸ਼ਾਮਿਲ ਹੈ। ਫਿਲਹਾਲ ਇਹ ਰਿਪੋਰਟ ਜਨਤਕ ਨਹੀਂ ਹੋਈ ਹੈ।