ਬਜ਼ੁਰਗਾਂ ਦੇ ਖਾਤਿਆਂ ’ਚੋਂ ਡਾਲਰ ਉਡਾਉਣ ਵਾਲੇ ਭਾਰਤੀ ਨੌਜਵਾਨ ਨੂੰ 33 ਮਹੀਨਿਆਂ ਦੀ ਕੈਦ

0
853

ਵਾਸ਼ਿੰਗਟਨ: ਇਕ ਭਾਰਤੀ ਨਾਗਰਿਕ ਨੂੰ ਟੈਲੀਮਾਰਕੀਟਿੰਗ ਅਤੇ ਬੈਂਕ ਧੋਖਾਧੜੀ ਦੇ ਮਾਮਲੇ ਵਿਚ 33 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਚਿਰਾਗ ਸਚਦੇਵ (30) ਨੇ ਅਮਰੀਕਾ ਵਿਚ ਕਈ ਬਜ਼ੁਰਗ ਖਾਤਾ ਧਾਰਕਾਂ ਨਾਲ ਆਨਲਾਈਨ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਦਿਆਂ ਖਾਤਿਆਂ ਤੋਂ ਪੈਸੇ ਚੋਰੀ ਕਰਨ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਨੂੰ ਕਬੂਲਿਆ ਹੈ। ਅਮਰੀਕਾ ਦੀ ਅਦਾਲਤ ਨੇ ਸਚਦੇਵ ਨੂੰ 33 ਮਹੀਨਿਆਂ ਦੀ ਸੰਘੀ ਕੈਦ ਤੋਂ ਬਾਅਦ ਰਿਹਾਅ ਹੋਣ ਤੋਂ ਮਗਰੋਂ ਤਿੰਨ ਸਾਲਾਂ ਲਈ ਨਿਗਰਾਨੀ ਹੇਠ ਰੱਖਣ ਦਾ ਆਦੇਸ਼ ਵੀ ਦਿੱਤਾ। ਉਸ ਨੂੰ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ 4,442 ਡਾਲਰ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਐੱਫਬੀਆਈ ਨੇ ਇੱਕ ਹੋਰ ਭਾਰਤੀ ਨਾਗਰਿਕ ਮਨੀਸ਼ ਕੁਮਾਰ (32) ਨੂੰ ਇਸ ਨਾਲ ਸਬੰਧਤ ਤਿੰਨ ਹੋਰ ਧੋਖਾਧੜੀ ਸਾਜ਼ਿਸ਼ਾਂ ਵਿੱਚ ਸ਼ਾਮਲ ਹੋਣ ਲਈ ਗ੍ਰਿਫ਼ਤਾਰ ਵੀ ਕੀਤਾ ਹੈ।