ਅਮਰੀਕਾ ਦੇ ਵਰਜੀਨੀਆ ਵਾਲਮਾਰਟ ‘ਚ ਹੋਈ ਗੋਲੀਬਾਰੀ, 10 ਦੀ ਮੌਤ

0
618

ਵਰਜੀਨੀਆ : ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਥੇ ਇਕ ਵਾਰ ਫਿਰ ਭਿਆਨਕ ਗੋਲੀਬਾਰੀ ਦਾ ਦ੍ਰਿਸ਼ ਸਾਹਮਣੇ ਆਇਆ ਹੈ। ਵਰਜੀਨੀਆ ਦੇ ਵਾਲਮਾਰਟ ਵਿੱਚ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ। ਚੈਸਪੀਕ, ਵਰਜੀਨੀਆ ਵਿੱਚ ਦੇਰ ਸ਼ਾਮ ਦੀ ਇਸ ਘਟਨਾ ਵਿੱਚ ਪੁਲਿਸ ਨੇ ਸ਼ੂਟਰ ਨੂੰ ਵੀ ਮਾਰ ਦਿੱਤਾ। ਵਾਲਮਾਰਟ ਅਤੇ ਚੈਸਪੀਕ ਪੁਲਿਸ ਵਿਭਾਗ ਨੇ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਅਜੇ ਅਸਪਸ਼ਟ ਹੈ ਤੇ ਵਧ ਸਕਦੀ ਹੈ। ਇਸੇ ਤਰ੍ਹਾਂ ਦੀ ਗੋਲੀਬਾਰੀ ਦੀ ਘਟਨਾ ਕੁਝ ਦਿਨ ਪਹਿਲਾਂ ਕੋਲੋਰਾਡੋ ਦੇ ਇਕ ਲ਼ਘਭਠਥ ਨਾਈਟ ਕਲੱਬ ਵਿੱਚ ਦੇਖਣ ਨੂੰ ਮਿਲੀ ਸੀ। ਨਾਈਟ ਕਲੱਬ ‘ਚ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ।