ਅਮਰੀਕਾ ’ਚ ਨਿੱਤ ਵਿਤਕਰੇ ਦਾ ਸ਼ਿਕਾਰ ਹੋ ਰਹੇ ਨੇ ਭਾਰਤੀ: ਸਰਵੇ

0
664

ਵਾਸ਼ਿੰਗਟਨ: ਅਮਰੀਕਾ ਵਿਚ ਪਰਵਾਸੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਵਾਲੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਹਰ ਰੋਜ਼ ਵਿਤਕਰੇ ਅਤੇ ਧਰੁਵੀਕਰਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਖੁਲਾਸਾ ਸਰਵੇਖਣ ਵਿੱਚ ਹੋਇਆ ਹੈ। “ਭਾਰਤੀ ਅਮਰੀਕੀਆਂ ਦੀ ਸਮਾਜਿਕ ਹਕੀਕਤ: 2020 ਦੇ ਭਾਰਤੀ ਅਮਰੀਕੀ ਰੁਝਾਨਾਂ ਦੇ ਸਰਵੇਖਣ ਦੇ ਨਤੀਜੇ” ਸਿਰਲੇਖ ਹੇਠ ਇਹ ਰਿਪੋਰਟ ਅਮਰੀਕਾ ਅਤੇ ਅਮਰੀਕਾ ਵਿੱਚ ਰਹਿੰਦੇ 1200 ਭਾਰਤੀ-ਅਮਰੀਕੀ ਲੋਕਾਂ ਦੇ ਆਨਲਾਈਨ ਸਰਵੇਖਣ ‘ਤੇ ਅਧਾਰਤ ਹੈ। ਰਿਪੋਰਟ ਵਿਚ ਕਿਹਾ ਗਿਆ ਹੈ, “ਭਾਰਤੀ-ਅਮਰੀਕੀ ਹਰ ਰੋਜ਼ ਪੱਖਪਾਤ ਦਾ ਸਾਹਮਣਾ ਕਰਦੇ ਹਨ। ਪਿਛਲੇ ਦੋ ਸਾਲਾਂ ਵਿਚ ਦੋ ਵਿਚੋਂ ਇਕ ਭਾਰਤੀ ਅਮਰੀਕੀ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੀ ਚਮੜੀ ਦੇ ਰੰਗ ਦੇ ਅਧਾਰ ’ਤੇ ਵਿਤਕਰਾ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਵਿੱਚ ਜਨਮੇ ਭਾਰਤੀਆਂ ਨੂੰ ਵਿਤਕਰੇਬਾਜ਼ੀ ਦਾ ਵੱਧ ਸ਼ਿਕਾਰ ਹੋਣਾ ਪੈ ਰਿਹਾ ਹੈ।