ਸੰਸਦ ਮੈਂਬਰ ਕਮਲ ਖਹਿਰਾ ਨੇ ਦਿੱਤੀ ਕੋਰੋਨਾ ਨੂੰ ਮਾਤ

0
1041

ਟੋਰਾਂਟੋ: ਕੈਨੇਡਾ ‘ਚ ਬਰੈਂਪਟਨ ਪੱਛਮੀ ਹਲਕੇ ਤੋਂ ਸੰਸਦ ਮੈਂਬਰ ਤੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਕਮਲ ਖਹਿਰਾ (੩੧) ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ ਤੇ ਹੁਣ ਮਹੀਨੇ ਕੁ ਬਾਅਦ ਡਾਕਟਰਾਂ ਵਲੋਂ ਉਨ੍ਹਾਂ ਦੇ ਟੈਸਟ ਨਿਗਟਿਵ ਦੱਸੇ ਗਏ ਹਨ¢ ੨੧ ਮਾਰਚ ਤੋਂ ਬੀਤੇ ਇਕ ਮਹੀਨੇ ਦੌਰਾਨ ਉਨ੍ਹਾਂ ਨੂੰ ਬੁਖਾਰ, ਖੰਘ, ਥਕਾਵਟ, ਸਾਹ ਦੀ ਤਕਲੀਫ, ਚਮੜੀ ‘ਤੇ ਧੱਬੇ, ਚੱਖਣ ਤੇ ਸੁੰਘਣ ਸਮਰੱਥਾ ਦਾ ਖਤਮ ਹੋਣਾ ਵਗੈਰਾ ਸਮੇਤ ਵਾਇਰਸ ਦੇ ਸਾਰੇ ਲੱਛਣਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਇਸ ਅਰਸੇ ਦੌਰਾਨ ਆਪਣੇ ਘਰ ‘ਚ ਹੀ ਇਕਾਂਤਵਾਸ ਰਹੀ। ਲੋਕਾਂ ਨੂੰ ਸਾਵਧਾਨ ਕਰਦਿਆਂ ਕਮਲ ਖਹਿਰਾ ਨੇ ਕਿਹਾ ਕਿ ਇਹ ਵਾਇਰਸ ਕਿਸੇ ਦੀ ਉਮਰ ਤੇ ਤੰਦਰੁਸਤੀ ਦਾ ਲਿਹਾਜ ਕੀਤੇ ਬਿਨਾ ਲੱਗ ਸਕਦਾ ਹੈ ਤੇ ਅਜਿਹਾ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਇਹ ਸਿਰਫ ਬਜ਼ੁਰਗਾ ਨੂੰ ਹੀ ਲੱਗਦਾ ਹੈ।