ਛੋਟੇ ਕਾਰੋਬਾਰੀਆਂ ਲਈ ਕਿਰਾਏ ‘ਤੇ ਸਬਸਿਡੀ ਦਾ ਟਰੂਡੋ ਵਲੋਂ ਐਲਾਨ

0
419

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-੧੯ ਮਹਾਂਮਾਰੀ ਤੋਂ ਪ੍ਰਭਾਵਿਤ ਛੋਟੇ ਕਾਰੋਬਾਰੀਆਂ ਦੀ ਮਦਦ ਲਈ ਕਿਰਾਏ ‘ਤੇ ਸਬਸਿਡੀ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ‘ਕਨਾਡਾ ਐਮਰਜੈਂਸੀ ਕਮਰਸ਼ੀਅਲ ਰੈਂਟ ਅਸਿਸਟੈਂਸ’ ਨਾਂਅ ਦੀ ਇਹ ਯੋਜਨਾ ਛੋਟੇ ਕਾਰੋਬਾਰੀਆਂ ਨੂੰ ਅਪ੍ਰੈਲ, ਮਈ ਤੇ ਜੂਨ ਲਈ ਆਪਣੇ ਕਿਰਾਏ ਦੇਣ ‘ਚ ਮਦਦ ਕਰੇਗੀ। ਟਰੂਡੋ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਕਾਰੋਬਾਰੀਆਂ ਲਈ ਉਕਤ ਯੋਜਨਾ ਨੂੰ ਲਾਗੂ ਕਰਨ ਲਈ ਸਾਰੇ ਸੂਬਿਆਂ ਨਾਲ ਸਮਝੌਤਾ ਕੀਤਾ ਹੈ।