ਕੈਨੇਡਾ ’ਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਘਟਿਆ

0
298

ਐਡਮਿੰਟਨ: ਕੈਨੇਡਾ ਦੀਆਂ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ 26 ਲੱਖ ਤੋਂ ਘਟ ਕੇ 22 ਲੱਖ ’ਤੇ ਆ ਗਿਆ ਹੈ। ਇਸ ਦੌਰਾਨ ਸਿਟੀਜ਼ਨਸ਼ਿਪ ਸਣੇ ਬਾਕੀ ਦੀਆਂ ਅਰਜ਼ੀਆਂ ਵਿੱਚ ਭਾਵੇਂ ਗਿਰਾਵਟ ਦੇਖਣ ਨੂੰ ਮਿਲੀ, ਪਰ ਪੀ.ਆਰ. ਲਈ ਆਈਆਂ ਅਰਜ਼ੀਆਂ ਵਿੱਚ ਵਾਧਾ ਦੇਖਣ ਨੂੰ ਮਿਿਲਆ। ਇਸ ਦੇ ਚਲਦਿਆਂ ਇਹ ਮੰਨਿਆ ਜਾ ਸਕਦਾ ਹੈ ਕਿ ਭਾਵੇਂ ਅਰਜ਼ੀਆਂ ਦੇ ਬੈਕਲਾਗ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਪਰ ਇਸ ਦੀ ਗਤੀ ਥੋੜੀ ਹੌਲੀ ਚੱਲ ਰਹੀ ਹੈ, ਜਿਸ ਦੇ ਚਲਦਿਆਂ ਇਨ੍ਹਾਂ ਅਰਜ਼ੀਆਂ ਦੇ ਸਾਰੇ ਬੈਕਲਾਗ ਨਾਲ ਨਜਿੱਠਣ ਲਈ ਕਾਫ਼ੀ ਸਮਾਂ ਲੱਗ ਸਕਦਾ ਐ, ਪਰ ਇੰਮੀਗ੍ਰੇਸ਼ਨ ਵਿਭਾਗ ਬੈਕਲਾਗ ਨੂੰ ਘਟਾਉਣ ਦੇ ਆਪਣੇ ਟੀਚੇ ਨੂੰ ਸਰ ਕਰਨ ਲਈ ਨਵੇਂ-ਨਵੇਂ ਕਦਮ ਚੁੱਕ ਰਿਹਾ ਹੈ।