ਏਅਰ ਕੈਨੇਡਾ ਨੂੰ ਪਿਆ ਵੱਡਾ ਘਾਟਾ

0
875

ਕੈਲਗਰੀ: ਏਅਰ ਕੈਨੇਡਾ ਦਾ ਕਹਿਣਾ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ ‘ਚ ਏਅਰ-ਲਾਈਨ ਨੂੰ ੧.੦੫ ਅਰਬ ਡਾਲਰ ਦਾ ਨੁਕਸਾਨ ਹੋਇਆ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਕੰਪਨੀ ਨੂੰ ੩੪੫ ਮਿਲੀਅਨ ਡਾਲਰ ਦਾ ਮੁਨਾਫਾ ਹੋਇਆ ਸੀ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਸਾਲ ੨੦੧੯ ਦੇ ਸ਼ੁਰੂ ਵਿਚ ਪ੍ਰਤੀ ਸ਼ੇਅਰ ੧ ਡਾਲਰ ੨੬ ਸੈਂਟ ਦਾ ਲਾਭ ਹੋਇਆ ਸੀ ਜਦੋਂ ਕਿ ਇਸ ਸਾਲ ੪ ਡਾਲਰ ਪ੍ਰਤੀ ਸ਼ੇਅਰ ਨੁਕਸਾਨ ਦਰਜ ਹੋਇਆ ਹੈ। ਆਪਰੇਟਿੰਗ ਰੈਵੇਨਿਊ ਡਿਗ ਕੇ ੩.੭੨ ਅਰਬ ਡਾਲਰ ‘ਤੇ ਆਇਆ ਹੈ ਜਦੋਂ ਕਿ ਇਸੇ ਸਮੇਂ ਦੌਰਾਨ ਪਿਛਲੇ ਸਾਲ ਇਹ ੪.੪੩ ਅਰਬ ਡਾਲਰ ਦਰਜ ਹੋਇਆ ਸੀ।
ਏਅਰ ਲਾਈਨ ਨੇ ਸੈਕੰਡ ਕੁਆਰਟਰ ਦੀ ਕਪੈਸਿਟੀ ਪਿਛਲੇ ਸਾਲ ਦੇ ਮੁਕਾਬਲੇ ੮੫ ਤੋਂ ੯੦ ਪ੍ਰਤੀਸ਼ਤ ਘਟੀ ਦਰਜ ਕੀਤੀ ਹੈ । ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਆਪਣੇ ੭੯ ਪੁਰਾਣੇ ਹਵਾਈ ਜਹਾਜ਼ਾਂ ਨੂੰ ਰਿਟਾਇਰ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ ।