ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਨਾਲ ਕੈਨੇਡੀਅਨ ਲੋਕਾਂ ਨੂੰ ਹੋਵੇਗਾ ੧੩ ਅਰਬ ਡਾਲਰ ਦਾ ਲਾਭ

0
953

ਸਰੀ: ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਬ੍ਰਿਟਿਸ਼ ਕੋਲੰਬੀਆਂ ਸਰਕਾਰ ਨੇ ਫੈਡਰਲ ਸਰਕਾਰ ਵੱਲੋਂ ਲਏ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਜਿਸ ਤਹਿਤ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ। ਇਸ ਫੈਸਲੇ ਰਾਹੀਂ ਕੈਨੇਡੀਅਨ ਲੋਕਾਂ ਨੂੰ ੧੩ ਅਰਬ ਡਾਲਰ ਤੋਂ ਜ਼ਿਆਦਾ ਦਾ ਲਾਭ ਹੋਵੇਗਾ। ਕੈਨੇਡਾ ਵਿੱਚ ਦਵਾਈ ਕੀਮਤਾਂ ਦੇ ਇਤਿਹਾਸ ਵਿੱਚ ੧੯੮੭ ਮਗਰੋਂ ਇਹ ਸਭ ਤੋਂ ਵੱਡਾ ਸੁਧਾਰ ਹੈ। ਕੀਮਤਾਂ ਵਿੱਚ ਕਮੀ ਦਾ ਨਾ ਸਿਰਫ ਮਰੀਜ਼ਾਂ ਨੂੰ ਫਾਇਦਾ ਮਿਲੇਗਾ, ਬਲਕਿ ਰੁਜ਼ਗਾਰਦਾਤਾ, ਬੀਮਾ ਕੰਪਨੀਆਂ ਤੇ ਸਰਕਾਰੀ ਖਜ਼ਾਨੇ ਤੋਂ ਵੀ ਬੋਝ ਘਟੇਗਾ। ਇਸ ਦੇ ਉਲਟ ਦਵਾਈਆ ਤਿਆਰ ਕਰਨ ਵਾਲੀਆਂ ਕੰਪਨੀਆਂ ਦੇ ਮੁਨਾਫੇ ਵਿੱਚ ਕਮੀ ਆ ਸਕਦੀ ਹੈ।
ਕੈਨੇਡੀਅਨ ਲਾਈਫ ਐਂਡ ਹੈਲਥ ਇੰਸ਼ੋਰੈਂਸ ਐਸੋਸੀਏਸ਼ਨ ਨੇ ਵੀ ਫੈਡਰਲ ਸਰਕਾਰ ਦੇ ਕਦਮ ਨੂੰ ਮਹੱਤਵਪੂਰਣ ਕਰਾਰ ਦਿੱਤਾ ਹੈ ਕਿਉਂਕਿ ਨਵੇਂ ਸਿਰੇ ਨਾਲ ਕੀਮਤਾਂ ਤੈਅ ਹੋਣ ਨਾਲ ਕੈਨੇਡਾ ਦੇ ਲੋਕਾਂ ਨੂੰ ਰਾਹਤ ਮਿਲੇਗੀ। ਨਵੇਂ ਨਿਯਮਾਂ ਵਿੱਚ ਜ਼ਿਆਦਾਤਰ ਫੈਡਲਰ ਸਰਕਾਰ ਵੱਲੋਂ ਦਸੰਬਰ ੨੦੧੭ ਵਿੱਚ ਪੇਸ਼ ਖਰੜੇ ਅਨੁਸਾਰ ਹਨ ਅਤੇ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਲੰਬੀ ਹੋਣ ਕਾਰਣ ਇਨ੍ਹਾਂ ਨੂੰ ਲਾਗੂ ਕਾਰਨ ਵਿੱਚ ਕਈ ਮਹੀਨਿਆਂ ਦਾ ਸਮ੍ਹਾਂ ਲੱਗਾ
ਗਿਆ।
ਕੈਨੇਡਾ ਦੀ ਸਿਹਤ ਮੰਤਰੀ ਗਨੈਟ ਪੈਟੀਪਸ ਕੇਲਰ ਨੇ ਕਿਹਾ ਕਿ ਨਵੇਂ ਨਿਯਮਾਂ ਰਾਹੀਂ ਕੌਮੀ ਫਾਰਮਾਸੂਟੀਕਲ ਯੋਜਨਾ ਦੀ ਨੀਂਹ ਰੱਖਣ ਵਿੱਚ ਮਦਦ ਮਿਲੇਗੀ। ਨਵੇਂ ਨਿਯਮਾਂ ਤਹਿਤ ਫੈਡਰਲ ਸਰਕਾਰ ਉਨ੍ਹਾਂ ਮੁਲਕਾਂ ਦੀ ਸੂਚੀ ਵਿੱਚ ਤਬਦੀਲੀ ਕਰ ਸਕੇਗੀ। ਜਿਨ੍ਹਾਂ ਨੂੰ ਆਧਾਰ ਬਣਾ ਕੇ ਕੈਨੇਡਾ ਵਿੱਚ ਦਵਾਈ ਦੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਸਨ। ਸੂਚੀ ਵਿੱਚੋਂ ਸਭ ਤੋਂ ਪਹਿਲਾਂ ਅਮਰੀਕਾ ਤੇ ਸਵਿਟਜ਼ਰਲੈਂਡ ਨੂੰ ਹਟਾਇਆ ਜਾਵੇਗਾ। ਜਿੱਥੇ ਦਵਾਈਆਂ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਹਨ। ਮੁੱਢਲੇ ਤੌਰ ਤੇ ਨਵੇਂ ਨਿਯਮ ੨੦੨੦ ਵਿੱਚ ਲਾਗੂ ਕੀਤੇ ਜਾਣੇ ਹਨ।